ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੩੨)
ਦਸਤ ਦਰਾਜ਼ੀ ਹੋਇ ਅਤ ਰਾਜ਼ੀ॥
ਹੀਰੇ ਲਾਲ ਜਵਾਹਰ ਬਾਲਿਕ ਖਾਲਿਕ ਭੇਜੀ ਬਾਜ਼ੀ ਉਨ ਕੋਤਾਜ਼ੀ॥
ਬੀਸੀ ਨਾਮ ਨੇਕ ਉਸ ਔਰਤ ਅੱਤਾ ਮਰਦ ਨਿਮਾਜ਼ੀ ਸੂਰਤ ਗਾਜ਼ੀ॥
ਲਈ ਓਸ ਲਖ ਸ਼ਾਹ ਹਵੇਲੀ ਰਖ ਕਨੀਜ਼ ਕਨਾਜ਼ੀ ਇੱਜ਼ਤ ਸਾਜ਼ੀ॥੮੮॥
ਨਹੀਂ ਸੀ ਓਸ ਉਲਾਦ ਅੱਗੇ ਘਰ ਕਰੇ ਖੁਸ਼ਕ ਬਣ ਸਾਵੇ ਜੇ ਰਬ ਭਾਵੇ॥
ਤਰਸਦਿਆਂ ਨੂੰ ਧੀਉ ਜੀਉ ਇਕ ਦੌਲਤ ਨਜਰੀ ਆਵੇ ਖੁਲਕ ਵਧਾਵੇ॥
ਖਿਦਮਤਗਾਰ ਚੁਫੇਰ ਸੱਸੀ ਦੇ ਦਾਈ ਸੀਰ ਪਿਲਾਵੇ ਗੋਦ ਖਿਲਾਵੇ॥
ਜੇਵਰ ਗਿਰਦ ਮਤਾਅ ਸ਼ਾਹਲਖ ਗੈਰ ਨਾਂ ਢੁਕਨਾਂ ਪਾਵੇ ਮਤ ਛਲ ਜਾਵੇ॥੮੯॥
ਪਾਂਚ ਬਰਸ ਕੀ ਹੋਈ ਜਿਸ ਦਿਨ ਮਕਤਬ ਪੜਨ ਬਠਾਈ ਸੁੱਧਬੁੱਧ ਆਈ॥
ਬਨ ਪੰਚਾਇਤਾਂ ਆਵਨ ਧੋਬੇ ਲੋਚਨ ਖੋਹ ਕੁੜਮਾਈ ਬਾਤ ਬਨਾਈ॥
ਪੜਿਆ ਇਲਮ ਕੁਰਾਨ ਕਤੇਬਾਂ ਨਸਰ ਨਜਮ ਸਿਖਲਾਈ ਹਰ ਚਤਰਾਈ॥
ਮਾਪਿਆਂ ਏਹ ਮੁਰਾਦ ਸ਼ਾਹ ਲਖ ਮਿਲੇ ਸਾਕ ਸੁਖਦਾਈ ਯਾ ਉਮਦਾਈ