ਪੰਨਾ:ਕਿੱਸਾ ਸੱਸੀ ਪੁੰਨੂੰ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੨੩)

ਫ਼ਕੀਰਾਂ ਸਾਥ ਵਜ਼ੀਰਾਂ॥
ਦੇਂਦਾ ਨਜ਼ਰ ਖਿਲਾਵੇ ਨੇਮਤ ਦੂਧ ਮਲਾਈਆਂ ਖੀਰਾਂ ਮਨਦਾ ਪੀਰਾਂ॥
ਹਾਤਮ ਜੈਸੀ ਕਰੇ ਸਖ਼ਾਵਤ ਬਖ਼ਸ਼ੇ ਗਾਓਂ ਜਾਗੀਰਾਂ ਦੇ ਫ਼ਕੀਰਾਂ॥
ਦੇਖ ਸ਼ਾਹਿਲਖ ਲੇਖ ਨ ਮਿਟਦਾ ਕਰੀਏ ਸੈ ਤਦਬੀਰਾਂ ਵਸ ਤਕਦੀਰਾਂ॥੬੨॥

ਆਹਾ ਸਮਾਂ ਸਵਾਤੇ ਦਾ ਜਦ ਬੂੰਦ ਸਦਫ਼ ਵਿਚ ਆਈ ਕਲਾ ਉਪਾਈ॥
ਚਾਹੇ ਰੂਹ ਮਾਉਂਦਾ ਨਿਸਦਿਨ ਮੇਵੇ ਅਰ ਮਿਠਿਆਈ ਦੁਧ ਮਲਾਈ॥
ਬਨੋਗੁ ਗੋਹਰ ਲਾਲ ਇਸਥੀਂ ਕਣੀ ਰਤਨ ਦੀ ਕਾਈ ਮਨ ਉਮਦਾਈ॥
ਕਹਿ ਲਖਸ਼ਾਹ ਓਸ ਨਵੇਂ ਮਹੀਨੇ ਲੜਕੀ ਨਾਦਰ ਜਾਈ ਜੋਤ ਸਵਾਈ॥੬੩॥

ਮਾਣਕ ਹੀਰੇ ਲਾਲ ਜਵਾਹਰ ਨਾਹੀ ਓਸ ਛੱਬਸਾਨੀ ਦੇਹ ਨੁਰਾਨੀ॥
ਪੈਸ਼ਨ ਜਗਤੇ ਹੁਸਨ ਦੀਆਂ ਧਾਂਕਾਂ ਚੜਸੀ ਜਦੋਂ ਜਵਾਨੀ ਤੁਰਗ ਕਹਾਨੀ॥
ਸੱਸੀਨਾਮ ਧਰਿਯੋਸੁ ਸੂਰਤ ਸੁੰਦਰ ਦੇਖ ਪੇਸ਼ਾਨੀ ਹੂਰ ਲਜਾਨੀ॥
ਕਹਿ ਲਖਸ਼ਾਹ ਨਕਸ਼ ਸਭ ਬਾਂਕੇ ਹੋਇ ਨਾਂ ਸਿਫਤ ਜ਼ਿਬਾਨੀ ਨਗ ਅਸਮਾਨੀ॥੬੪॥

ਅਹਿਲ ਨਜੂਮ ਰੁਮਾਲ ਜੋਤਸ਼ੀ ਸਭ ਸਰਕਾਰ ਬੁਲਾਏ ਪਾਸ ਬਿਠਾਏ॥