ਪੰਨਾ:ਕਿੱਸਾ ਸੱਸੀ ਪੁੰਨੂੰ.pdf/2

ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰਪ੍ਰਸਾਦਿ॥

॥ਅਥ ਕਿੱਸਾ ਸੱਸੀ ਪੁੱਨੂੰ ਕ੍ਰਿਤ

ਲਖਸ਼ਾਹ ਲਿਖ੍ਯਤੇ॥

ਡੇਉਢ

ਸਿਫਤ ਕਹੂੰ ਕਾਦਰ ਦੀ ਮੁਖ ਥੀਂ ਹੋਵੇ ਫਜ਼ਲ ਅਕਾਰੀ ਮਿਟੇ ਕਹਾਰੀ॥
ਚੌਦਾਂ ਤਬਕਾਂ ਬੀਚ ਰਬੇ ਦਾ ਹੁਕਮ ਬਖਤ ਸ੍ਰਦਾਰੀ ਕਲਾ ਪਸਾਰੀ॥
ਸੂਰਜ ਚੰਦ ਚਰਾਗ ਸਾਜ ਦੋ ਮਿਟੀ ਗ਼ਰਦ ਗ਼ੁਫਾਰੀ ਓਸ ਪੁਕਾਰੀ॥
ਆਦਮ ਹੱਵਾ ਉਪਾਇ ਇਸ਼ਕ ਥੀਂ ਰਚੀਏ ਖਲਕਤ ਸਾਰੀ ਅਰ ਨਰ ਨਾਰੀ॥੧॥

ਜਿੰਨ ਇਨਸਾਨ ਫਰਿਸਤੇ ਜਿਸ ਦੇ ਦਰ ਪਰ ਖੜੇ ਸਵਾਲੀ ਕੁਦਰਤ ਪਾਲੀ॥
ਲੈਂਦਾ ਖਬਰ ਜੀਆਂ ਦੀ ਆਪੇ ਜਿਵੇਂ ਬਾਗ ਦਾ ਮਾਲੀ ਜਗ ਦਾ ਪਾਲੀ॥
ਹਰ ਹਰ ਅੰਦਰ ਵਸੇ ਆਪ ਓਹ ਜਾਇ ਨਾ ਕਾਈ ਖਾਲੀ ਜੋਤ ਨਿਰਾਲੀ॥
ਭੂਲ ਚੂਕ ਜੋ ਕਹੇ ਸ਼ਾਹ ਲਖ ਓਹ ਜਿਨਾਬ ਹੈ ਆਲੀ