(79)
ਮੰਨੇ ਜੇਹੜਾ ਨੌਕਰੀ ਛੱਡ ਤਗੀਰ ਹੋਯਾ॥ ਦੁਖ ਸੁਖ ਤੇ ਭੁੱਖ ਕੀ ਆਸ਼ਕਾਂ ਨੂੰ ਇਸਕ ਬਾਦਸਾਹ ਫਕਰ ਵਜ਼ੀਰ ਹੋਯਾ॥ ਨਾਮ ਸੀਰੀਂ ਦਾ ਇੱਕ ਰਹਿ ਗਿਆ ਬਾਕੀ ਹੋਰ ਸਭ ਲੁਟਾਇ ਫ਼ਕੀਰ ਹੋਯਾ॥ ਜੇਹੜਾ ਜੰਮਿਆ ਮਰੇਗਾ ਇਕ ਵਾਰੀ ਘੜਿਆ ਭੱਜ ਸੀ ਕੌਨ ਕਹੀਰ ਹੋਯਾ॥ ਕਿਸ਼ਨ ਸਿੰਘ ਕਹਿੰਦਾ ਜਿਥੇ ਇਸਕ ਰਹਿੰਦਾ ਦੀਨ ਦੁਨੀ ਦਾ ਫ਼ਿਕਰ ਫ਼ਿਕੀਰ ਹੋਯਾ॥੫॥
ਮਾਕੂਲਾ ਸਾਇਰ
ਸਦਾ ਜੀਵ ਨਾ ਨਹੀਂ ਜਹਾਨ ਅੰਦਰ ਕੋਈ ਰੋਜ਼ ਦੀ ਮੌਜ ਹੈ ਮਾਨ ਬੰਦੈ॥ ਹੋਏ ਖ਼ਾਕ ਤੋਂ ਅੰਤ ਨੂੰ ਖਾਕ ਹੋਨਾ ਕੇਹੜੀ ਗੱਲ ਦਾ ਕੀ ਜੀਏ ਮਾਨ ਬੰਦੇ॥ ਜਾਨ ਜਾਵਸੀ ਅੰਤ ਵੈਰਾਨ ਹੋ ਕੇ ਭਾਵੇਂ ਜਾਨ ਤੇ ਭਾਵੇਂ ਨਾ ਜਾਨ ਬੰਦੇ॥ ਅੱਲਾ ਵਾਲਿਆਂ ਗੰਮ ਦੇ ਗਾਲਿਆਂ ਨੂੰ ਜੇਹੇ ਘਰ ਤੋਂ ਤੇਰੇ ਮਸਾਨ ਬੰਦੇ॥ ਗਏ ਛੱਡ ਜਹਾਨ ਵੈਰਾਨ ਹੋ ਕੇ ਵੱਡੇ ਸੂਰਮੇ ਮੁਗ਼ਲ ਪਠਾਨ ਬੰਦੇ॥ ਮੌਤ ਖਾਂਵਦੀ ਜਾਂਵਦੀ ਬੰਦਿਆਂ ਨੂੰ ਜਿਵੇਂ ਬੱਕਰੇ ਨੂੰ ਸੇਰ ਖਾਨ ਬੰਦੇ॥ ਪਿਆ ਵਗੇ ਇਹ ਜੰਗ ਬਾਜ਼ਾਰ ਵਾਂਗੂੰ ਇਕ ਆਂਵਦੇ ਤੇ ਇਕ ਜਾਨ ਬੰਦੇ॥ ਝੂਟੇ ਲੈਨ ਬਹਿਸਤ ਦੇ ਵਿੱਚ ਬੈਠੇ ਜੇਹੜੇ ਨੇਕ ਅਮਾਲ ਕਮਾਨ ਬੰਦੇ॥ ਜਿਨਾਂ ਨੇਕ ਕੰਮਾਂ ਵਲ ਚਿਤ ਲਾਯਾ ਮੰਦੇ ਕੰਮ ਨੂੰ ਹਥ ਨਾ ਲਾਨ ਬੰਦੇ॥ ਜਿਨਾ ਪੀਤਾ ਏ ਦੁਧ ਹਲਵਾਈਆਂ ਦਾ ਨਹੀਂ ਪੀਨ ਜੁਲਾਹਿਆਂ ਦੀ ਪਾਨ ਬੰਦੇ॥ ਏਹੋ ਹਈ ਵੇਲਾ ਕਰ ਬੰਦਗੀ ਤੂੰ ਬੰਦੇ ਬੰਦਗੀ ਤੋਂ ਰੱਬ ਪਾਨ ਬੰਦੇ॥ ਤਦੋਂ ਕਰੇਂਗਾ ਯਾਦ ਖ਼ੁਦਾਇ ਨੂੰ ਤੂੰ ਜਦੋਂ ਰਹਿਨਗੇ ਨੈਨ ਪ੍ਰਾਨ ਬੰਦੇ॥ ਮਿਲੇ ਓਨਾਂ