ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(78)

ਲਛਮਨ ਰਾਮ ਸੀਤਾ ਬਨਬਾਸ ਲੀਤਾ ਦਸਰਥ ਸੁਰਗ ਨੂੰ ਪਾਇ ਵਹੀਰ ਹੋਯਾ॥ ਮੋਯਾ ਨਾਲ ਫ਼ਿਰਾਕ ਦੇ ਚਾਕ ਹੋਕੇ ਵਿਚ ਖ਼ਾਕ ਦੇ ਜਾਇ ਸਤੀਰ ਹੋਯਾ॥ ਰੋਵਨ ਲੜਕੀਆਂ ਬਾਲੀਆਂ ਮਾਰ ਚੀਕਾਂ ਲੀੜਾ ਕੱਪੜਾ ਲੀਰ ਪਲੀਰ ਹੋਯਾ॥ ਧੀਆਂ ਨੂੰਹਾਂ ਸੁਟੇ ਖੋਲ੍ਹ ਵਾਲ ਸਿਰ ਦੇ ਹਾਲ ਹਾਲ ਕਰ ਦੁਖ ਕਸੀਰ ਹੋਯਾ॥ ਲੋਕ ਸਹਿਰ ਦੇ ਹੋਏ ਸਭ ਆਨ ਕੱਠੇ ਛੋਟੇ ਵੱਡੇ ਦਾ ਤੰਗ ਜ਼ਮੀਰ ਹੋਯਾ॥ ਸ੍ਯਾਪੇ ਹੋਨ ਤਾਂ ਰੋਨ ਭਰ ਨੈਨ ਸਾਰੇ ਅਤੇ ਨੈਣ ਦਾ ਹੱਥ ਉਚੀਰ ਹੋਯਾ॥ ਗੱਲ੍ਹਾਂ ਲਾਲ ਤੇ ਛਾਤੀਆਂ ਸੁਰਖ ਹੋਈਆਂ ਲੱਕ ਭਜਕੇ ਵਾਂਗ ਕਰੀਰ ਹੋਯਾ॥ ਰੋਵੇ ਨਾਰ ਫ਼ਰਿਹਾਦ ਪੁਕਾਰ ਕਰਕੇ ਜਿਵੇਂ ਬਾਝ ਰਾਂਝੇ ਹਾਲ ਹੀਰ ਹੋਯਾ॥ ਆਖੇ ਮੋਯਾ ਸੌਹਰਾ ਮੌਹਰਾ ਖਾਇ ਮਰਸਾਂ ਮੇਰਾ ਜੀਵਨਾ ਬੇਤ ਦਬੀਰ ਹੋਯਾ॥ ਆਖੇ ਨਿਜ ਨਿਕਾਹ ਪੜਾਂਵਦੀ ਮੈਂ ਮੇਰਾ ਵਿਆਹ ਨਾ ਕਿਸ ਤਕਦੀਰ ਹੋਯਾ॥ ਮਰ ਜਾਂਵਦਾ ਇਕੇ ਫਰਿਹਾਦ ਤਾ ਭਾਇਤ ਤੀ ਦੈਤਾ ਇਖ਼ਤੀਰ ਹੋਯਾ॥ ਆਂਦਾਂ ਸਦ ਫਰਿਹਾਦ ਫ਼ਰਯਾਦ ਕਰਕੇ ਰੋਂਦਾ ਬਹੁਤੇ ਚੁਪ ਚੁਪੀਰ ਹੋਯਾ॥ ਮਾਉਂ ਆਖਦੀ ਬਚਿਆ ਕਹਿਰ ਕੀਤੋ ਦੁਖ ਸਾਰਿਆਂ ਦਾਦਾ ਮਨਗੀਰ ਹੋਯਾ॥ ਗਿਉਂ ਆਪ ਤੇ ਬਾਪ ਨੂੰ ਮਾਰਿਓ ਈ ਮੇਰੀ ਚੰਦਰੀ ਦਾ ਭੈੜਾ ਸੀਰ ਹੋਯਾ॥ ਦੇਵਨ ਲੋਕ ਨਸੀਹਤਾਂ ਕੌਨ ਜਾਂਨੇ ਇਸਕ ਅਕਲ ਦਾ ਵੈਰ ਵਿਚੀਰ ਹੋਯਾ॥ ਜਾਨ ਜਾਵ ਸੀ ਜਾਵ ਸੀ ਇਸਕ ਤਾ ਹੀਂ ਇਸਕ ਬਿਨਾ ਕੋਸਿ ਧਨਾ ਪੀਰ ਹੋਆ॥ ਇਸਕ ਗਿਆ ਤੇ ਕੋਈ ਨਾਂ ਕਹੇ ਆਸਕ ਗਿਆ ਇਸਕ ਤਾਂ ਕੌਨ ਅਮੀਰ ਹੋਯਾ॥ ਹੁਕਮ ਓਸਦਾ ਕੋਈ ਨਾ ਮੂਲ