ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(77)

ਕੀ॥ ਚੋਰੀ ਕਰੀਏ ਤਾਂ ਮਾਰੀਏ ਕੋਈ ਗੱਬਰੂ ਮਸਕੀਨਾਂ ਤੇ ਜਾਇਕੇ ਵੱਜਨਾ ਕੀ॥ ਇਸਕ ਲੱਗਦਾ ਦਿਲ ਦੇ ਰੱਜਿਆਂ ਨੂੰ ਭੁਖੇ ਮਰਦ ਨੇ ਬੋਲ ਕੇ ਗੱਜਨਾ ਕੀ॥ ਕਿਸ਼ਨ ਸਿੰਘ ਸਿੰਗਾਰ ਘਰ ਹੁੰਦਿਆਂ ਦੇ ਗਹਿਨਾਂ ਮੰਗਿਆਂ ਤੰਗਿਆ ਸੱਜਨਾ ਕੀ॥੫੩॥

ਮਾਕੂਲਾ ਸ਼ਇਰ

ਰਹੇ ਬਹੁਤ ਸਮਝਾਇ ਨਾ ਇੱਕ ਮੰਨੀ ਨਿਕਲ ਦੋੜਿਆ ਹਾਲ ਹੀ ਹਾਲ ਕਰਕੇ॥ ਨਾਰੇ ਮਾਰ ਪੁਕਾਰਦਾ ਹਾਲ ਲੋਕਾਂ ਗਿਆ ਵਿੱਚ ਉਜਾੜ ਬੇਹਾਲ ਕਰਕੇ॥ ਗਈ ਅਕਲ ਤੇ ਸਕਲ ਦੀਵਾਨਿਆਂ ਦੀ ਪਾਵੇ ਖ਼ਾਕ ਖੁਲੇ ਸਿਰ ਵਾਲ ਕਰਕੇ॥ ਮਾਂਉਂ ਬਾਪ ਰੋਵਨ ਹੋਰ ਸਾਕ ਸਾਰੇ ਆਖਣ ਤੁਰ ਗਿਆ ਜੀਉੜਾ ਜਾ ਲ ਕਰਕੇ॥ ਕਦੇ ਆਂਵਦਾ ਸ਼ਹਿਰ ਜੇ ਲਹਿਰ ਆਵੇ ਕਦੇ ਜਾਂਵਦਾ ਦਿਲ ਮਲਾਲ ਕਰਕੇ॥ ਲੱਗੇ ਭੁਖ ਤਾਂ ਖਾਂਵਦਾ ਮੰਗ ਟੁਕੜਾ ਇਕੇ ਕਿਸੇ ਤੋਂ ਲਏ ਸਵਾਲ ਕਰਕੇ॥ ਕਿਸਨ ਫ਼ਰਿਹਾਦ ਬਰਬਾਦ ਹੋਯਾ ਯਾਦ ਸੀਰੀਂ ਦੀ ਨਾਲ ਸੰਭਾਲ ਕਰਕੇ॥੫੪॥

ਮਰਜਾਨਾਂ ਫਰਿਹਾਦ ਦੇ ਬਾਪ ਦਾ

ਹੋਯਾ ਬਾਪ ਨਿਰਾਸ ਫਰਿਹਾਦ ਵੱਲੋਂ ਆਖੇ ਮਸਤ ਮਲੰਗ ਫ਼ਕੀਰ ਹੋਯਾ॥ ਕਹਿੰਦਾ ਗਈ ਅੰਬਰੋ ਫਰਜ਼ੰਦ ਨਾਲੇ ਅੱਖੀ ਰੋਂਦਿਆਂ ਨੀਰ ਹੋ ਨੀਰ ਹੋਯਾ॥ ਬੁਰੇ ਦੁਖ ਹੁੰਦੇ ਏਨਾਂ ਪੁਤ੍ਰਾਂ ਰੰਗ ਜ਼ਰਦ ਜਿਉਂ ਜ਼ਰਦ ਹਰੀੜ ਹੋਯਾ॥ ਯੂਸ ਬਾਝ ਯਾਕੂਬ ਦਾ ਹਾਲ ਜਿਵੇਂ ਤਿਵੇਂ ਬਾਝ ਫ਼ਰਿਹਾਦ ਜ਼ਹੀਰ ਹੋਯਾ॥ ਚੜ੍ਹਿਆ ਗੁੰਮ ਦਾ ਤਾਪ ਨਾ ਦੂਰ ਹੋਵੇ ਤੀਰ ਤੀਰ ਮੌਤ ਦੇ ਨਾਲ ਗੁਜ਼ੀਰ ਹੋਯਾ॥