(74)
ਨਾਲ ਗੁਮਾਨ ਹੋਏ॥ ਪੱਲਾ ਇਸਕ ਨੇ ਛੱਡਿਆ ਆਸਕਾਂ ਦਾ ਜਦੋਂ ਜਾਇ ਮਕਾਨ ਮਸਾਂਨ ਹੋਏ॥ ਅਸੀਂ ਰੱਖਨੇ ਹਾਂ ਪੇਮ ਪਿਆਰੜੇ ਦਾ ਜਿਸਦੇ ਪ੍ਰੇਮ ਤੇ ਕੰਮ ਆਸਾਨ ਹੋਏ॥ ਫਾਸੀ ਪ੍ਰੇਮ ਦੀ ਫਾਂਸ ਕੇ ਦਾਸ ਹੋਏ ਪੰਛੀ ਵਿਚ ਜਾਲੀ ਜਿਵੇਂ ਆਨ ਹੋਏ॥ ਜਿਵੇਂ ਨੈਨ ਮਾਸ਼ੂਕ ਦੇ ਦੇਖ ਆਸਕ ਛੱਡ ਜਾਨ ਜਹਾਨ ਨਦਾਨ ਹੋਏ॥ ਗਲੀ ਯਾਰ ਦੀ ਜੀਵਨਾਂ ਬਲੀ ਹੋਕੇ ਤਲ ਸੀਸ ਤੇ ਹੱਥ ਤੇ ਜਾਨ ਹੋਏ॥ ਜਿਨਾਂ ਵਿਚ ਮੈਦਾਨ ਦੇ ਜੰਗ ਕੀਤਾ ਸੋਈ ਸੂਰਮੇ ਏਸ ਜਹਾਨ ਹੋਏ॥ ਕਿਸਨ ਸਿੰਘ ਸਰਫ਼ ਕਿਹਾ ਸੀਸ ਦਾ ਹੈ ਜਦੋਂ ਪ੍ਰੇਮ ਦੇ ਨਾਲ ਗੁਮਾਨ ਹੋਏ॥ ੪੯॥
ਜਵਾਬ ਬੁਢਾ
ਬੁਢੇ ਆਖਿਆ ਬਚਿਆ ਕਰਮ ਤੇਰੇ ਅਸਾਂ ਦੱਸਣੀ ਮੱਤ ਸਿਆਨਿਆਂ ਨੇ॥ ਰਾਹ ਛੱਡ ਕੁਰਾਹ ਦੀ ਤਰ ਦੌੜੇਂ ਤੈਨੂੰ ਖਾਵਨਾ ਏਂ ਮਾਸ ਖਾਨਿਆਂ ਨੇ॥ ਮੱਤ ਮੂਰਖਾਂ ਨੂੰ ਨਹੀਂ ਆਂਵਦੀ ਹੈ ਨਹੀਂ ਉਗ ਨਾ ਭੁੰਨਿਆਂ ਦਾਨਿਆਂ ਨੇ॥ ਅੱਗ ਦੇਖ ਸਿਆਨਿਆਂ ਮਨਾ ਕਰ ਨਾਂ ਹੱਥ ਮਾਰਨਾ ਜਾਇ ਅਵਾਨਿਆਂ ਨੇ॥ ਜੇਹੜਾ ਆਖਿਆ ਕੰਨ ਨਾਂ ਮੂਲ ਰੱਖੇ ਕਾਹੇ ਦੇਵ ਨੀ ਮਤ ਸੁਜਾ ਨਿਆਂ ਨੇ॥ ਜੇਹੜਾਂ ਬੇੜੀ ਦੇ ਵਿਚ ਨਾ ਪੈਰ ਪਾਵੈ ਜੋਰੀ ਚਾੜ੍ਹਨਾ ਨਹੀਂ ਮੁਹਾਨਿਆਂ ਨੇ॥ ਕਹੇ ਕਿਸੇ ਦੇ ਮੂਲ ਨਾ ਲੱਗਨਾ ਏਂ ਤੈਨੂੰ ਘੇਰਿਆ ਮੌਤ ਦੇ ਭਨਿਆਂ ਨੇ॥ ਨੌਕਰ ਰਾਨੀਆਂ ਵੱਲ ਨਿਗਾਹ ਰਖੇ ਮਾਰ ਸੁੱਟ ਨਾ ਰਾਜਿਆਂ ਰਾਨਿਆ ਨੇ॥ ਮਾਉਂ ਬਾਪ ਦੀ ਬਾਤ ਨਾ ਮੰਨ ਨੀ ਹੈ ਨਾਲਾਇਕਾਂ ਤੇ ਐਵੇਂ ਜਾਣਿਆ ਨੇ॥ ਰਹੇ ਆਖਦੇ ਖੂਹ ਦੇ ਵਿਚ