ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(20)

ਸ਼ੀਰੀਂ ਦੇ ਦੇਖਨ ਵਾਸਤੇ ਸ਼ਹਿਰ ਥੀਂ ਔਰਤਾਂ ਆਈਆਂ

ਆਈਆਂ ਵਹੁਟੜੀ ਦੇਖ ਨੇ ਸਹਿਰ ਵਿੱਚੋਂ ਬਾਲ ਬੁਢੀਆਂ ਨੱਢੀਆਂ ਨੱਸ ਵਾਰੀ॥ ਦੇਖ ਦੇਖ ਜਮਾਲ ਨਿਹਾਲ ਹੋਵਨ ਵਾਹ ਵਾਹ ਆਖਨ ਹੱਸ ਹੱਸ ਵਾਰੀ॥ ਇਕ ਕਹਿਨ ਏਹ ਪਦਮਨੀ ਚਿਤਰਨੀਂ ਹੈ ਪਵੇ ਹੁਸਨ ਏਹਦਾ ਲੱਸ ਲੱਸ ਵਾਰੀ॥ ਇੱਕ ਕਹਿਨ ਏਹ ਹੂਰ ਤੇ ਪਰੀ ਤੇਰੀ ਕੋਈ ਪਵੇ ਬਿੱਜਲੀ ਲਿਸਕਿਆਂ ਵੱਸ ਵਾਰੀ॥ ਜੇਹੜੀ ਦੇਖਦੀ ਦੇਖਦੀ ਰਹਿ ਜਾਂਦੀ ਹੋਇਆ ਹੁਸਨ ਦਾ ਬਹੁਤ ਹੀ ਜੱਸਵਾਰੀ॥ ਕੋਈ ਪੱਛਰਾਂ ਇੰਦਰ ਅਖਾ ਰੜੇਦੀ ਦੇਖ ਸਰਮ ਖਾਵਨ ਸੂਰ ਸੱਸ ਵਾਰੀ॥ ਗਿਆ ਦਿਨ ਤੇ ਰਾਤ ਅੰਧੇਰ ਪਾਯਾ ਪਈ ਚਾਨਨੇ ਦੇ ਸਿਰ ਭੱਸ ਵਾਰੀ॥ ਆਨ ਗੋਲੀਆਂ ਬਾਦੀਆਂ ਗਿਰਦ ਹੋਈਆਂ ਸੋਹਣੀ ਸੇਜ ਫੁਲਾਂ ਵਾਲੀ ਕੱਸ ਵਾਰੀ॥ ਜਾਹ ਮਾਨ ਸੋਹਾਗ ਨੀ ਭਾਗ ਭਰੀ ਏ ਕਹਿੰਦੀਆ ਨਨਾਨ ਤੇ ਸੱਸ ਵਾਰੀ॥ ਰਹ ਜੀਂਵਦੀ ਮਾਨ ਜਵਾਨੀਆਂ ਨੀ ਨਾਲ ਪੀਆ ਦੇ ਸਾਦ ਹੋ ਹੱਸ ਵਾਰੀ॥ ਕਿਹਾ ਸ਼ੀਰੀਂ ਨੇ ਕਰੋ ਨਾ ਜ਼ੋਰ ਐਡਾ ਕਾਹ ਨੂੰ ਪਾਇ ਛੱਡੀ ਖਰ ਖ਼ੱਸ ਵਾਰੀ॥ ਅੱਜ ਤੀਕ ਨਾ ਕਿਸੇ ਦੇ ਨਾਲ ਸੁਤੀ ਕੱਲੀ ਸੌਨ ਦਾ ਪੈ ਗਿਆ ਝੱਸ ਵਾਰੀ॥ ਹੋਰ ਕਹਿਨ ਹਮ ਜੋਲੀਆਂ ਗੋਲੀਆਂ ਭੀ ਚੱਲ ਵਹੁਟੀਏ ਹੱਸ ਤੇ ਰੱਸ ਵਾਰੀ॥ ਤੇਰਾ ਉਜ਼ਰਨਾ ਜਾਵਸੀ ਪੇਸ ਕੋਈ ਸਾਨੂੰ ਮਕਰ ਫ਼ਰੇਬ ਨਾ ਦੱਸ ਵਾਰੀ॥ ਕਹਿਨ ਸੱਸ ਨਿਣਾਨ ਨਾ ਛਾਣ ਛਾਤ ਅਸਾਂ ਛਾਣਿਆਂ ਅੱਠ ਤੇ ਦੱਸ ਵਾਰੀ॥ ਨਾਲ ਖਸਮ ਦੇ ਸੋਰਤੇ ਜ਼ੋਰ ਕੇਹਾ ਐਵੇਂ ਫੋਕੀਆਂ ਤੋਪਾਂ ਨਾ ਕੱਸ ਵਾਰੀ॥ ਭਰਨ ਮੁਠੀਆਂ ਕਹਿਨ ਪਿਆਰ