ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(19)

ਜ਼ੁਲਫ਼ ਕੀਤੀ ਗਿਰਦੇ ਚੰਦ ਦੇ ਅਬਰ ਬਨਾਇਓ ਨੇ॥ ਗਈ ਰਾਤ ਪਰਭਾਤ ਨੂੰ ਰਲ ਸਭਨਾਂ ਖ਼ਿਸਰੋ ਸਾਹ ਨੂੰ ਵਿਦਾ ਕਰਾਇਓ ਨੇ॥ ਸੀਰੀਂ ਪਾਇ ਡੋਲੀ ਤੋਰੀ ਮਾਪਿਆਂ ਨੇ ਰੋਇ ਰੋਇਕੇ ਨੀਰ ਵਹਾਇਓ ਨੇ॥ ਆਖਨ ਧੀਆਂ ਬਿਗਾਨੜਾ ਮਾਲਾ ਲੋ ਕੋ ਏਹਨਾਂ ਨਾਲ ਕੀ ਮੋਹ ਲਗਾਇਓ ਨੇ॥ ਹਾਥੀ ਘੋੜੇ ਦਿੱਤੇ ਊਠ ਨਾਲ ਸੀਰੀਂ ਹੋਰ ਬਹੁਤ ਅਸਬਾਬ ਦਵਾਂਇਓ ਨੇ॥ ਕਈ ਗੋਲੀਆਂ ਬਾਂਦੀਆਂ ਨਫ਼ਰ ਬੰਦੇ ਹੋਰ ਦਾਜ਼ ਦਹੇਜ਼ ਦਵਾਇਓ ਨੇ॥ ਫ਼ੌਜਾਂ ਲਸਕਰਾਂ ਨਾਲ ਕਮਾਲ ਕਰਕੇ ਚਾਲ ਚਾਲ ਜਮਾਲ ਦਿਖਾਇਓ ਨੇ॥ ਬੇਟੀ ਅਤੇ ਜਵਾਈ ਨੂੰ ਤੋਰ ਕੇ ਜੀ ਘਰ ਆਪਨਾ ਆਨ ਸੁਹਾਇਓ ਨੇ॥ ਸਬਰ ਚੁੱਪ ਕਰਕੇ ਬੈਠ ਰਹੇ ਸੱਭੇ ਅਤੇ ਰੱਬ ਦਾ ਸ਼ੁਕਰ ਬਜਾਇਓ ਨੇ॥ ਲੈਕੇ ਸੀਰੀਂ ਨੂੰ ਚਲੇ ਜਾਂ ਸਾਹਿ ਹੋਰੀ ਪੈਂਡਾ ਰਾਹ ਦਾ ਝੱਟ ਮੁਕਾਇਓ ਨੈ॥ ਪਹੁਤੇ ਜਾਇਕੇ ਆਪਨੇ ਸ਼ਹਿਰ ਅੰਦਰ ਲੋਕ ਅੱਗਿਓਂ ਲੈਨ ਨੂੰ ਆਇਓ ਨੇ॥ ਦੇਵਨ ਸੱਭ ਮੁਬਾਰਕਾਂ ਸਾਦਮਾਨੀ ਬਡੇ ਸਾਜ਼ ਆਵਾਜ਼ ਬਜਇਓ ਨੇ॥ ਤੋਪਾਂ ਛੁੱਟਨ ਤੇ ਖੜੀ ਸਿਪਾਹ ਗਿਰਦੇ ਬਡੇ ਮਾਲ ਤੇ ਮੁਲਕ ਲੁਟਾਇਓ ਨੇ॥ ਸੀਰੀਂ ਹੱਥਾਂ ਤੇ ਚਾ ਲੈ ਗਏ ਘਰ ਨੂੰ ਮੋਤੀ ਸੀਸ ਤੋਂ ਚਾਇ ਘੁਮਾਇਓ ਨੇ॥ ਦੇਖਨ ਵਾਲਿਆਂ ਨੂੰ ਕੋਈ ਚੰਦ ਚੜ੍ਹਿਆ ਸੀਰੀਂ ਗਿਰਦ ਪਰਵਾਨ ਬਠਾਇਓ ਨੇ॥ ਸੱਸ ਦੇਖ ਕੇ ਇੱਕ ਤੋਂ ਚਾਰ ਹੋਈ ਬਲਿਹਾਰ ਬਲਿਹਾਰ ਬੁਲਾਇਓ ਨੇ॥ ਕਿਸਨ ਸਿੰਘ ਜੋ ਦੇਖਦਾ ਦੰਗ ਰਹਿੰਦਾ ਐਸਾ ਖੂਬ ਸਾਮਾਨ ਸੁਹਾਂਇਓ ਨੇ॥੧੨॥