(15)
ਰੱਲ ਸਾਈਂ॥ ਕੋਈ ਆਖਦੀ ਅਸਾਂ ਦੈ ਭਾਗ ਚੰਗੇ ਕੀਤਾ ਰੱਬ ਨੇ ਬਡਾ ਸਵੱਲ ਸਾਈਂ॥ ਸ਼ੀਰੀਂ ਬਖ਼ਸ਼ਸ ਕਰੇ ਸਹੇਲੀਆਂ ਨੂੰ ਸਾਰੇ ਹੋਇ ਰਹੀ ਭਲ ਭੱਲ ਸਾਈਂ॥ ਤ੍ਰੈਸੈ ਸੱਠ ਸਹੇਲੀਆਂ ਵਿੱਚ ਸੋਹੇ ਜਿਵੇਂ ਤਾਰਿਆਂ ਚੰਦ ਸੱਕਲ ਸਾਈਂ॥ ਜੋਬਨ ਸ਼ੀਰੀਂ ਦਾ ਦੇਖ ਕੇ ਅਕਲਾਂ ਦੀ ਉਡ ਜਾਂਵਦੀ ਹੋਸ਼ ਅੱਕਲ ਸਾਈਂ॥ ਸੂਰਤ ਪਰੀ ਤੇ ਸਿਫ਼ਤ ਫ਼ਰਿਸ਼ਤਿਆਂ ਦੀ ਆਸ਼ਕ ਹੋਂਵਦੇ ਦੇਖਕੇ ਅੱਲ ਸਾਈਂ॥ ਸੱਈਆਂ ਨਾਲ ਖੇਡੇ ਕਰੇ ਚੋਜ ਬਾਂਕੇ ਕੋਈ ਗ਼ਮ ਨਹੀਂ ਸੀ ਇਕ ਪੱਲ ਸਾਈਂ॥ ਕੋਈ ਚੋਰ ਬਨੇ ਠਾਨੇਦਾਰ ਕੋਈ ਮਾਰ ਕੋਟੜੇ ਲਾਂਹਦੀਆਂ ਖੱਲ ਸਾਈਂ॥ ਕੋਈ ਦੌੜ ਚੜੇ ਪੌੜ ਸਾਂਗ ਉਤੇ ਜਿਵੇਂ ਚੜ੍ਹੇ ਦਰਖ਼ਤ ਤੇ ਵੱਲ ਸਾਈਂ॥ ਕੋਈ ਬਨੇ ਸੱਸੀ ਕੋਈ ਬਨੇ ਪੁੰਨੂੰ ਅਤੇ ਵੈਨ ਪਾਏ ਵਿੱਚ ਥੱਲ ਸਾਈਂ॥ ਕੋਈ ਆਖਦੀ ਸਭ ਜਹਾਨ ਕੂੜਾ ਇੱਕੋ ਰੱਬ ਦਾ ਨਾਮ ਅਟੱਲ ਸਾਈਂ॥ ਕੋਈ ਹੋਇ ਨੰਗੀ ਸਿਰ ਪੈਰ ਤਾਈਂ ਬੈਠ ਜਾਂਵਦੀ ਹੋਇ ਅਚੱਲ ਸਾਈਂ॥ ਕੋਈ ਆਖਦੀ ਆਓ ਨੀ ਸ਼ਰਮ ਕਰੋ ਕਿਹਾ ਘੱਤਿਆ ਤੁਸਾਂ ਖਲੱਲ ਸਾਈਂ॥ ਕੋਈ ਆਖਦੀ ਸ਼ੀਰੀਂ ਹੈ ਜਾਨ ਮੇਰੀ ਜੈਂਦੇ ਨਾਲ ਹੈ ਸਭ ਸੁਖ਼ੱਲ ਸਾਈਂ॥ ਰੱਬ ਆਨ ਸਬਬ ਬਨਾਂਵਦਾ ਈ ਸੋਭ ਹੋਇ ਜਾਂਦੀ ਮੁਸ਼ਕਲ ਹੱਲ ਸਾਈਂ॥ ਕੋਈ ਕੰਮਲੀ ਪਹਿਨ ਫ਼ਕੀਰ ਹੋਵੇ ਕਰੇ ਕਮਲਿਆਂ ਵਾਂਗ ਕਮੱਲ ਸਾਈਂ॥ ਸ਼ੀਰੀਂ ਸੱਦ ਸੱਈਆਂ ਦਿਨੇਂ ਖੇਡਦੀ ਸੀ ਰਾਤੀ ਦੇਵਦੀ ਘਰਾਂ ਨੂੰ ਘੱਲ ਸਾਈਂ॥ ਮਾਉਂ ਬਾਪ ਸਭ ਦੇਖਕੇ ਹੋਨ ਰਾਜ਼ੀ ਜਿਵੇਂ ਮੱਛੀਆਂ ਦੇਖ ਕੇ ਜੱਲ ਸਾਈਂ॥ ਕਿਸ਼ਨ ਸਿੰਘ ਇਕੋ