ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(13)

ਵਿਚੋਂ॥ ਪੱਟ ਪੱਟ ਦੇ ਜਿਵੇਂ ਬਾਲੀ ਨਤਕੀ ਏਰਖੇ ਆਸ਼ਕਾਂ ਸੀਸ ਸਾਮਾਨ ਵਿਚੋਂ॥ ਅੱਗੇ ਸ਼ਰਮ ਦੀ ਬਾਤ ਹੈ ਸ਼ਰਮ ਕਰ ਤੂੰ ਗੱਲ ਜਾਣੀਏ ਰਾਜ਼ ਬਿਆਨ ਵਿਚੋਂ ਕੋਈ ਸਿੱਖਿਆ ਸੇਹਰ ਮਦਾਰੀਆਂ ਦਾ ਜਿਵੇ ਦੌੜਦਾ ਨਾਗ ਦੁਕਾਨ ਵਿਚੋਂ॥ ਇਸ਼ਕ ਹੁਸਨ ਦਾ ਪੰਥ ਨਿਆ ਰੜਾਈ ਕਰੇ ਵੱਖ ਹਿੰਦੂ ਮੁਸਲਮਾਂਨ ਵਿਚੋਂ॥ ਸਿਫ਼ਤ ਉਨ੍ਹਾਂ ਦੀ ਕਰੇ ਜਹਾਨ ਸਾਰਾ ਸਾਬਤ ਨਿੱਕਲੇ ਸਿਦ ਕਈ ਮਾਨ ਵਿਚੋਂ॥ ਸਿਦਕਾਂ ਵਾਲਿਆਂ ਦੇ ਬੇੜੇ ਪਾਰ ਹੋਵਨ ਸੁਨਿਆ ਹੋਸੀਆ ਸੁਖਨ ਜ਼ੁਬਾਨ ਵਿਚੋਂ॥ ਕਿਸ਼ਨ ਸਿੰਘ ਸਭ ਸਿਫ਼ਤ ਹੈ ਸਾਬਤੀ ਦੀ ਪਿਆਰਾ ਪਰੇਮ ਤੇ ਗੁਰੂ ਗਿਆਨ ਵਿਚੋਂ॥੯॥

ਬਾਜ਼ੀ ਖੇਲ ਨੀ ਸ਼ੀਰੀਂ ਦੀ ਨਾਲ ਸਹੇਲੀਆਂ ਦੇ

ਰਲ ਖੇਡਦੀ ਨਾਲ ਸਹੇਲੀਆ ਦੇ ਸੀਰੀਂ ਆਪਨੇ ਵਿੱਚ ਮਹੱਲ ਸਾਈ॥ ਕਈ ਗੋਲੀਆਂ ਬਾਂਦੀਆਂ ਗਿਰਦ ਆਈਆਂ ਜੁਦਾ ਹੋਣ ਨਾਹੀਂ ਇਕ ਪੱਲ ਸਾਈਂ॥ ਹੋਰ ਸ਼ਹਿਰ ਥੀਂ ਲੜਕੀਆਂ ਬਹੁਤ ਆਵਨ ਪਾਸ ਸੀਰੀਂ ਦੇ ਖੇਡਨੇ ਚੱਲ ਸਾਈਂ॥ ਨਾਲੇ ਖੇਡਨਾ ਤੇ ਨਾਲੇ ਖਾਵਨਾ ਸੀ ਦੋਹਾਂ ਗੱਲਾਂ ਦੇ ਵਿੱਚ ਸਵੱਲ ਸਾਈਂ॥ ਇੱਕ ਵਿਆਹੀਆਂ ਤੇ ਇੱਕ ਕਵਾਰੀਆਂ ਸਨ ਇੱਕ ਸੁ ਧੀਆਂ ਤੇ ਨਿਰਮੱਲ ਸਾਈਂ॥ ਇੱਕ ਬਡੇ ਪਖੰਡ ਉਸ ਟੰਡ ਜਾਨ ਨਮ ਕਰ ਠਕਰ ਤੇ ਅੱਲ ਵਲੱਲ ਸਾਈਂ॥ ਇਕ ਭੋਲੀਆਂ ਭਾਲੀਆਂ ਸਾਧ ਮੂਰਤ ਮੂੰਹੋਂ ਆਖ ਨਾ ਜਾਨਦੀਆਂ ਗੱਲ ਸਾਈਂ॥ ਲਾਕੇ ਹਾਰ ਸਿੰਗਾਰ ਬਹਾਰ ਸੇਤੀ ਕੰਨੀ ਫੁੱਲ ਝੋਲੀ ਵਿਚ ਫਲ ਸਾਈਂ॥ ਖੇਡਨ ਮਾਰ ਭੜਥੂ ਵਿੱਚ ਮਦਰਾਂ ਦੇ ਇੱਕ ਵਾਰ ਪੈ ਜਾ ਏਥ ਰਥੱਲ