(12)
ਸਮਸੇਰ ਮਦਾਨ ਵਿਚੋਂ॥ ਜਿਧਰ ਕਰੇ ਨਿਗਾਹ ਫ਼ਨਾਹ ਗਿੱਲਾ ਕਿਸਤੀ ਨੂਹ ਦੀ ਰੁੜ੍ਹੇ ਤੂਫ਼ਾਨ ਵਿਚੋਂ॥ ਗੱਲ੍ਹਾਂ ਦੇਖ ਗੱਲਾਂ ਸਭੇ ਭੁਲ ਜਾਵਨ ਸੇਉ ਕਾਬਲੀ ਅੰਬ ਮੁਲਤਾਨ ਵਿਚੋਂ॥ ਲਬਾਂ ਲਾਲ ਪੀਵਨ ਲਹ ਆਸ਼ਕਾਂ ਦਾ ਆਏ ਲਾਲ ਪਖਾਨ ਦੀ ਖਾਨ ਵਿਚੋ॥ ਦੰਦ ਦੇਖ ਆਨੰਦ ਹੋ ਜਾਨ ਸਾਰੇ ਮਾਲਾ ਮੋਤੀਆਂ ਦੀ ਦੁਰਜਾਨ ਵਿਚੋਂ॥ ਕੰਨ ਹਨੇ ਸੁਨੇ ਨਾ ਹੋਨ ਕੰਨੀ ਸਿੱਪ ਜਾਨੀਏ ਜਾਨ ਪਛਾਨ ਵਿੱਚੋਂ॥ ਗਰਦਨ ਕੂੰਜ ਸੁਰਾਹੀ ਦੀ ਮਿਸਲ ਕਹੀਏ ਭਰੀ ਮਸਤ ਸ਼ਰਾਬ ਮੈਖ਼ਾਨ ਵਿਚੋਂ॥ ਬਾਹਾਂ ਕੂਲੀਆਂ ਹੌਲੀਆਂ ਰੰਗ ਗੋਰੇ ਰੂਲ ਮੁਨਸੀਆਂ ਦੀ ਜੁਜ਼ਦਾਨ ਵਿਚੋਂ॥ ਪੰਜੇ ਉਂਗਲੀ ਨਾਜ਼ਕਾਂ ਨਾਜ਼ ਭਰੀਆਂ ਦੱਸਦੇਂ ਦੀਆਂ ਹਰਫ ਕੁਰਾਨ ਵਿਚੋਂ॥ ਛਾਤੀ ਸਾਫ਼ ਔਸਾਫ਼ ਮੁਆਫ਼ ਕੀਜੇ ਲਾਫ਼ਾ ਬੋਲਨਾ ਨਹੀਂ ਜ਼ਬਾਨ ਵਿਚੋਂ॥ ਤਖ਼ਤੀ ਸੀ ਨਦੀ ਬਖਤ ਬੁਲੰਦ ਵਾਲੀ ਲਿਖੀ ਰੇਖ ਦੀ ਮੇਖ ਮਕਾਨ ਵਿਚੋਂ॥ ਪਿਸਤਾਂ ਗੋਲ ਅਭੋਲ ਮਰਜਾਨ ਆਸ਼ਕ ਖੇਨੂੰ ਖੇਡਦੇ ਇਸ਼ਕ ਮੈਦਾਨ ਵਿਚੋਂ॥ ਨਾਫ਼ ਹਰਨ ਦੀ ਨਾਫ਼ ਦਾ ਜਾਨ ਨਾਫ਼ਾ ਮੁਸ਼ਕ ਭਾਰ ਲੱਦੇ ਖ਼ਤਨਾਨ ਵਿਚੋਂ॥ ਲੋਕ ਪੱਤਲਾ ਚਿੱਤ੍ਰੇ ਸੇਰ ਜੇਹਾ ਦੇਖ ਜਾਨ ਜਾਵੇ ਇਨਸਾਨ ਵਿਚੋਂ॥ ਲੱਗੇ ਅੱਗ ਫਰਿਸਤਿਆਂ ਨੂੰ ਰੀਆਂ ਨੂੰ ਪੰਛੀ ਡਿੱਗਦੇ ਦੇਖ ਅਸਮਾਨ ਵਿਚੋਂ॥ ਅਕਲ ਵਾਲਿਆਂ ਦੀ ਅਕਲ ਦੂਰ ਹੋਵੇ ਵਹਿਸ਼ੀ ਹੋਂਵਦੇ ਦੇਖ ਜ਼ਮਾਨ ਵਿਚੋਂ॥ ਸਾਦੇ ਹਾਰ ਸਿੰਗਾਰ ਤਿਆਂਰ ਕਰਕੇ ਮਾਰਜਾਏ ਤਲਵਾਰ ਮਯਾਨ ਵਿਚੋਂ॥ ਜਾਦੂ ਹੁਸਨ ਦਾ ਪਾਏ ਕੇ ਕੈਦ ਕਰਦੀ ਲੈਂਦੀ ਚਿੱਤ ਚੁਰਾ ਏ ਗੁਮਾਨ