(11)
ਦੇ ਸੀਸ ਉਤੋਂ ਦਿੱਤੇ ਬੁੱਢੀਆਂ ਤੇ ਦੁਖਿਆਰੀਆਂ ਨੂੰ॥ ਕਿਸ਼ਨ ਸਿੰਘ ਔਲਾਦ ਇਉਂ ਸਿਕਦਿਆਂ ਨੂੰ ਸੋਨਾ ਖ਼ਾਕ ਥੀ ਜਿਵੇਂ ਨਿਆਰੀਆਂ ਨੂੰ॥੮॥
ਸਿਫ਼ਤ ਸ਼ੀਰੀਂ ਦੀ
ਬਾਰਾਂ ਵਰ੍ਹਿਆਂਦੀ ਹੋਈ ਜਵਾਨ ਸ਼ੀਰੀਂ ਸ਼ੀਰੀਂ ਬੋਲਦੀ ਸੁਖ਼ਨ ਜ਼ਬਾਨ ਵਿਚੋਂ॥ ਇੱਕ ਨਾਮ ਸ਼ੀਰੀਂ ਦੂਜਾ ਸੁਖ਼ਨ ਸ਼ੀਰੀਂ ਤੀਜਾ ਸਿੱਕਦੀ ਲਈ ਜਹਾਨ ਵਿਚੋਂ॥ ਮੁੱਖੋਂ ਹਸਦਿਆਂ ਚੰਬੇ ਦੇ ਫੁੱਲ ਕਿਰਦੇ ਝੜੇ ਮੋਤੀਆ ਬਾਰ,ਬੁਸਤਾਨ ਵਿਚੋਂ॥ ਇਕੇ ਅਪੱਛਰਾ ਇੰਦਰ ਅਖਾਂਰੜੇ ਦੀ ਇਕੇ ਮੇਮ ਸਾਹਿਬ ਇੰਗਲਿਸਤਾਨ ਵਿਚੋਂ॥ ਹੁਸਨ ਸ਼ੀਰੀਂ ਦਾ ਅੰਤ ਹਿਸਾਬ ਨਹੀਂ ਸੀ ਇਕੇ ਪਰੀ ਆਈ ਪਰਸਤਾਂਨ ਵਿਚੋਂ॥ ਸੰਗਲਦੀਪ ਦੇ ਦੇਸ ਦੀ ਪਦਮਨੀ ਸੀ ਇਕੇ ਹੂਰ ਬਹਿਤ ਜਨਾਨ ਵਿਚੋਂ॥ ਸਿੱਖਨ ਕੋਇਲਾਂ ਬਲਬੁਲਾਂ ਤੂਤੀਆਂ ਭੀ ਮੋਰ ਕੁਮਰੀਆਂ,ਲਫ਼ਜ਼ ਨਿਸਾਨ ਵਿਚੋਂ॥ ਕੱਦ ਸਰੂ ਦੇ ਇਕੇ ਖਜੂਰ ਕੋਈ ਗੇਲੀ ਚੀਲ ਦੀ ਸੀ ਕੋਹ ਸਤਾਂਨ ਵਿਚੋਂ॥ ਕਾਲੇ ਵਾਲ ਪਾਲੇ ਬੱਚੇ ਨਾਗਨੀ ਦੇ ਡੰਗਲ ਗਦਿਆਂ ਜਾਏ ਜਹਾਨ ਵਿਚੋਂ॥ ਜੁਲਫਾਂ ਟੇਡੀਆਂ ਜਾਲ ਸ਼ਿਕਾਰੀ ਆਂਦੇ ਪੰਛੀ ਚੁਗਦੇ ਚੋਗ ਚੁਗਾਨ ਵਿਚੋਂ॥ ਮੱਥਾ ਚੰਦ ਸੀ ਚੌਧਵੀਂ ਰਾਤ ਵਾਲਾ ਚੋਰੀ ਲਿਆ ਚਰਾਇ ਅਸਮਾਨ ਵਿਚੋਂ॥ ਭਵਾਂ ਤ੍ਰਿਖੀਆਂ ਖ਼ੱਮ ਤਲਵਾਰ ਦਾ ਸੀ ਲਈ ਨਕਲ ਉਤਾਰ ਕਮਾਂਨ ਵਿਚੋਂ॥ ਨੱਕ ਅਲਫ਼ ਸਿੱਧਾਂ ਜਿਵੇਂ ਤੀਰ ਹੋਵੇ ਖੰਜਰ ਖਿੱਚ ਕੇ ਖੜੀ ਮੈਦਾਨ ਵਿਚੋਂ॥ ਦੇ ਅੱਖੀਆਂ ਰੱਖੀਆਂ ਰਹਿਨ ਨਾਹੀਂ ਨਿਕਲ ਜਾਇ