ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(5)

ਲੜਕਿਆਂ ਬਾਲਿਆਂ ਦੇ ਸਿਆਨਾ ਹੋਇਕੇ ਕੱਥ ਕਥਾਂਵਸਾਂ ਮੈਂ। ਰਹੀ ਸਾਬਤੀ ਆਸ਼ਕਾਂ ਸਾਦਕਾਂ ਦੀ ਓਸੇ ਸਾਬਤੀ ਨੂੰ ਪਿਆ ਗਾਵਸਾਂ ਮੈਂ! ਕਿਸਨਸਿੰਘ ਗੁਲਾਬ ਦੇ ਫੁੱਲ ਵਾਂਗੂੰ ਹਸ ਹਸ ਕੇ ਲੋਕ ਹਸਾਵਸਾਂ ਮੈਂ॥੪॥ ਅਥ ਸਿਫਤ ਇਸ਼ਕ ਇਸਕ ਬਿਨਾ ਨਾ ਹੋਂਵਦਾ ਕੰਮ ਕੋਈ ਕਿਸੇ ਕੰਮ ਤਾਈਂ ਹੱਥ ਲਾਇ ਦੇਖੋ। ਬਿਨਾ ਇਸ਼ਕ ਨਾ ਮਿਲੇ ਮਹਬੂਬ ਪਿਆਰਾ ਭਾਵੇ ਲੱਖ ਤਾਵੀਜ਼ ਲਿਖਾਇ ਦੇਖੋ। ਇਸ ਬਿਨਾ ਨਾ ਰੱਖਦਾ ਕੰਨ ਕੋਈ ਭਾਵੇਂ ਕਿਤਨੇ ਗਿਆਨ ਸੁਨਾਇ ਦੇਖੋ। ਬਿਨਾਂ ਭੁਖ ਨਾ ਕੁਝ ਸੁਆਦ ਆਵੇ ਭਾਵੇਂ ਖੀਰ ਖੰਡੂ ਖੋਏ ਖਾਇ ਦੇਖੋ। ਬਿਨਾਂ ਪਿਆਸ ਨਾ ਰਾਸ ਹੋ ਕੋਈ ਪੀਵੇ ਭਾਵੇਂ ਮਿਸਰੀਆਂ ਘੋਲ ਪਿਲਾਇ ਦੇਖੋ। ਬਿਨਾਂ ਸੌਕ ਨਾ ਕੋਈ ਫ਼ਕੀਰ ਹੋਵੇ ਭਾਂਵੇ ਲੱਖ ਫਨਾਹਿ ਬਤਾਇ ਦੇਖੋ। ਮੈਲ ਮਨ ਦੀ ਕਦੇ ਨਾ ਦੂਰ ਹੋਵੇ ਲੱਖ ਤੀਰਥੀਂ ਜਾਇਕੇ ਨ੍ਹਾਇ ਦੇਖੋ। ਮੱਕੇ ਗਿਆਂ ਨਾ ਮੁਕਦੀ ਗਲ ਮੂਲੋਂ ਜੇ ਤਾਂ ਆਪ ਨਾ ਮਨੋ ਮੁਕਾਇ ਦੇਖੋ। ਮਨਕਾ ਮਨਕਾ ਫਿਰੇ ਨਾ ਫ਼ਕਰ ਬਾਝੋਂ ਮਾਲਾ ਤਸਬੀਆਂ ਲੱਖ ਫਿਰਾਇ ਦੇਖੋ। ਬਾਝ ਯਾਰ ਨਾ ਸਬਰ ਕਰਾਰ ਆਵੇ ਭਾਵੇਂ ਕਿਤਨਾ ਮਨ ਠਹਰਾਇ ਦੇਖੋ। ਮਿਲੇ ਬਾਝ ਨਾ ਮਿਲਦਾ ਜ਼ਖ਼ਮ ਦਿਲ ਦਾ ਲੱਖ ਮਰਹਮਾਂ ਪੱਟੀਆਂ ਲਾਇ ਦੇਖੋ। ਦੁਸਮਨ ਮੀਤ ਨਾ ਹੋਵਦੇ ਬਾਝ ਸੋਟੋ ਹੱਥ ਜੋੜਕੇ ਸੀਸ ਨਿਵਾਇ ਦੇਖੋ। ਬਿਨਾਂ ਪਰਮ ਨਾ ਪਰਮ ਸਰੂਪ ਪਾਈਏ ਭਾਵੇਂ ਕਿਤਨੇ ਵੇਸ ਬਨਾਇ ਦੇਖੋ। ਬਿਨਾਂ ਗੁਰਾਂ ਨਾ ਬ੍ਰਹਮ ਗਿਆਨ ਹੋਵੇ ਭਾਵੇਂ ਕਿਤਨੇ ਕਰਮ ਕਮਾਇ ਦੇਖੋ