ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(3)

ਅਥ ਸਿਫ਼ਤ ਅੰਮ੍ਰਿਤਸਰ ਦੀ

ਇਕ ਸ਼ਹਿਰ ਪੰਜਾਬ ਦੇ ਵਿੱਚ ਚੰਗਾ ਅੰਮ੍ਰਿਤਸਰ ਜੋ ਨਾਉਂ ਮਸ਼ਹੂਰ ਹੈ ਜੀ। ਸਿਫ਼ਤ ਕੀਤਿਆਂ ਬਡਾ ਪਸਾਰ ਹੋਵੇ ਕਹਾਂ ਜਿਤਨਾਂ ਬਹੁਤ ਜ਼ਰੂਰ ਹੈ ਜੀ। ਚਾਰੋਂ ਤਰਫ਼ ਦੀਵਾਰ ਹੈ ਸ਼ਹਿਰ ਗਿਰਦੇ ਦੂਰੋਂ ਵੇਖਿਆ ਇਕ ਜ਼ਹੂਰ ਹੈ ਜੀ। ਕਿਲੇ ਬਾਗ਼ ਅਮਾਰਤਾਂ ਨਹਿਰ ਖੂਹੇ ਤਾਲ਼ ਨਾਲ ਜਮਾਲ ਜ਼ਹੂਰ ਹੈ ਜੀ। ਇਕ ਖ਼ੂਬ ਦਰਬਾਰ ਗੁਲਜ਼ਾਰ ਖਿੜਿਆ ਤਾਲ ਜਲ ਦਾ ਗਿਰਦ ਭਰਪੂਰ ਹੈ ਜੀ। ਰੰਗ ਰੰਗ ਦੇ ਸੰਗ ਨਿਸੰਗ ਲਾਏ ਦੇਖ ਅਕਲ ਹੋਵੇ ਦੰਗ ਚੂਰ ਹੈ ਜੀ। ਸੋਨੇ ਚਾਂਦੀ ਦਾ ਕੁਝ ਸ਼ੁਮਾਰ ਨਾਹੀਂ ਹੀਰਾ ਲਾਲ ਜਵਾਹਰ ਜ਼ਰੂਰ ਹੈ ਜੀ। ਦੇਖ ਔਰਤਾਂ ਸੁੰਦਰਾਂ ਸੋਹਣੀਆਂ ਨੂ ਸਰਮ ਖਾਇ ਜਾਵੇ ਪਰੀ ਹੂਰ ਹੈ ਜੀ। ਜੇਵਰ ਸੋਹਣਿਆਂ ਨਾਲ ਨਿਹਾਲ ਹੋਈਆਂ ਚਾਲ ਮੋਰ ਚਕੋਰ ਦੀ ਪੂਰ ਹੈ ਜੀ ਹੁਸਨ ਦੇਖ ਕੇ ਦਿਲ ਪਤੰਗ ਵਾਂਗੂੰ ਜਲ ਥੱਲ ਹੋ ਜਾਇ ਮਨੂਰ ਹੈ ਜੀ। ਦੇਖ ਸੂਰਤਾਂ ਮੂਰਤਾਂ ਹੋਨ ਬੰਦੇ ਅਤੇ ਆਸ਼ਕਾਂ ਬਡਾ ਫਤੂਰ ਹੈ ਜੀ॥ ਨੈਨ ਤੀਰ ਤੇ ਭਵਾਂ ਕਮਾਨ ਜੈਸੇ ਲੱਗਨ ਜਿਸ ਨੂੰ ਹੋਂਵਦਾ ਚੂਰ ਹੈ ਜੀ॥ ਤੀਵੀਂ ਮਰਦ ਦੀ ਸਕਲ ਹੈ ਅਸਲ ਜੈਸੇ ਦੇਖ ਹੋਂਵਦਾ ਦਿਲ ਸਰੂਰ ਹੈ ਜੀ। ਮੱਥਾ ਟੇਕਦੇ ਦੇਖਦੇ ਲੋਕ ਸਾਰੇ ਚਾਰੋਂ ਤਰਫ਼ ਦਾ ਮਰਦ ਗੰਜੂਰ ਹੈ ਜੀ। ਕਹੋ ਸ੍ਵਰਗ ਬਹਿਸਤ ਬੈਕੁੰਠ ਕੋਈ ਇਕੇ ਇੰਦਰ ਅਖਾੜੇ ਦਾ ਨੂਰ ਹੈ ਜੀ॥ ਕਥਾ ਵਾਰਤਾ ਗਿਆਨ ਧਿਆਨ ਹੋਵੇ ਹਰ ਚੀਜ ਮੌਜੂਦ ਜ਼ਰੂਰ ਹੈ ਜੀ। ਕਾਂਸੀ ਮਥਰਾ ਅਤੇ ਅਜੁਧਿਆ ਭੀ ਅੰਮ੍ਰਿਤਸਰ ਅੱਗੇ