ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(1)

ੴਸਤਿਗੁਰਪ੍ਰਸਾਦਿ॥
ਅਥ ਕਿੱਸਾ ਸ਼ੀਰੀਂ ਫ਼ਰਿਹਾਦ ਕ੍ਰਿਤ ਕਿਸ਼ਨਸਿੰਘ
ਆਰਿਫ਼ ਅੰਮ੍ਰਿਤਸਰ ਨਿਵਾਸੀ ਲਿਖ੍ਯਤੇ
ਸਿਫ਼ਤ ਪਰਮੇਸ਼ਰ ਦੀ

ਆਦ ਅੰਤ ਹਮੇਸ਼ ਰਹੀਮ ਰਾਜ਼ਕ ਮਾਲਕ ਮੁਲਕ ਮਕਾਨ ਜਹਾਨ ਦਾ ਜੇ। ਓਹੀ ਆਸਰਾ ਪੀਰ ਫ਼ਕੀਰ ਦਾ ਹੈ ਬਾਦਸ਼ਾਹ ਹਿੰਦੂ ਮੁਸਲਮਾਨ ਦਾ ਜੇ। ਸੂਰਜ ਚੰਦ ਤਾਰੇ ਹੋਰ ਨੂਰ ਸਾਰੇ ਉਸੇ ਨੂਰ ਥੀਂ ਨੂਰ ਅਸਮਾਨ ਦਾ ਜੇ। ਖ਼ਾਕ ਬਾਦ ਆਤਸ ਆਬ ਮੇਲ ਚਾਰੇ ਕਰੇ ਬੁਤ ਸਬੂਤ ਇਨਸਾਨ ਦਾ ਜੇ। ਜੈਂਦਾ ਮਾਉਂ ਨਾ ਬਾਪ ਨਾ ਯਾਰ ਦੁਸਮਨ ਜਾਨੀ ਜਾਨ ਪਿਆਰਾ ਜਾਨ ਜਾਨ ਦਾ ਜੇ। ਹਰ ਜਿਸਮ ਦੇ ਵਿੱਚ ਹੈ ਜਾਨ ਵਾਂਗੂੰ ਆਪੇ ਆਪ ਨੂੰ ਆਪ ਸਿਆਨਦਾ ਜੇ। ਖਿੜਿਆ ਬਾਗ਼ ਦੇ ਵਾਂਗ ਜਹਾਨ ਸਾਰਾ ਹਰ ਰੰਗ ਅੰਦਰ ਰੰਗ ਮਾਨ ਦਾ ਜੇ। ਨਿੱਤ ਨਵੇਂ ਹੀ ਫਲ ਤਿਆਰ ਹੋਵਨ ਏਥੇ ਕੰਮ ਨਾਹੀਂ ਕੋਈ ਸਾਨ ਦਾ ਜੇ। ਬੰਦਾ ਆਸਕ ਤੇ ਰੱਬ ਮਸੂਕ ਜਾਨੋ ਇਸਕ ਹੱਕ ਤੋਂ ਹੱਕ ਸਿਆਨਦਾ ਜੇ। ਇਸਕ ਹੱਕ ਮਿਜ਼ਾਜ ਸਾਬੂਤ ਹੋਵੇ ਸੋਈ ਮੌਜ ਮਾਸੂਕ ਦੀ ਮਾਣਦਾ ਜੇ | ਕਿਸਨਸਿੰਘ ਪਛਾਨਨਾ ਰੱਬ ਤਾਈਂ ਏਹ ਕੰਮ