(108)
ਘੜੀ ਦਿਨ ਰੈ ਨਹੀ ਐਨ ਵਿਹਾਂਵਦਾ ਸੀ॥ ਉੱਭੇ ਸਾਹ ਤੇ ਆਹ ਫ਼ਨਾਂਹ ਵਾਲੀ ਵਾਹਿ ਵਾਹ ਏਹ ਇਸਕ ਕਮਾਂਵਦਾ ਸੀ॥ ਪੀਕੇ ਸ਼ੌਂਕ ਸ਼ਰਾਬ ਬੇਤਾਬ ਹੋਵੇ ਓਥੇ ਆਪਨਾ ਆਪ ਭੁਲਾਂਵਦਾ ਸੀ॥ ਹੋਯਾ ਪਿੰਜਰਾ ਸੁਕ ਸਰੀਰ ਸਾਰਾ ਰੱਤ ਪੀਵਦਾ ਤੇ ਮਾਸ ਖਾਂਵਦਾ ਸੀ॥ ਇਕ ਜਾਨ ਬੈਠਾ ਮਰ ਨੇ ਜੀਵਨੇ ਨੂੰ ਬਿਨਾਂ ਯਾਰ ਨਾ ਜੀਵਨਾ ਭਾਂਵਦਾ ਸੀ॥ ਲਈ ਮੋਤ ਮੂਤੂ ਕਿਬਲ ਅੰਤ ਵਾਲੀ ਦੁਖ ਸੁਖ ਨੂੰ ਮਾਰ ਗਵਾਂਵਦਾ ਸੀ॥ ਕਿਸ਼ਨ ਸਿੰਘ ਜਹਾਨ ਨੂੰ ਜਾਨ ਝੂਠਾ ਕਿਸੇ ਨਾਲ ਨਾ ਪ੍ਰੀਤ ਲਗਾਂਵਦਾ ਸੀ॥੭੫॥
ਆਂਵਨਾ ਇਸਕ ਦਾ ਸੀਰੀਂ ਦੇ ਦਿਲ ਅੰਦਰ
ਓਹੋ ਇਸ਼ਕ ਫ਼ਰਿਹਾਦ ਬਰਬਾਦ ਵਾਲਾ ਅੰਦਰ ਸ਼ੀਰੀਂ ਦੇ ਆਨ ਮਾਮੂਰ ਹੋਯਾ॥ ਝੰਡਾ ਗੱਡ ਕੇ ਵਿੱਚ ਮੈਦਾਨ ਦਿਲ ਦੇ ਤੰਬੂ ਤਾਣ ਕੇ ਆਣ ਹਜ਼ੂਰ ਹੋਯਾ॥ ਰਾਹ ਦਿਲਾਂ ਦਾ ਦਿਲਾਂ ਦੇ ਵਿਚ ਹੋਵੇ ਏਹ ਲਫ਼ਜ਼ ਜਹਾਨ ਜ਼ਰੂਰ ਹੋਯਾ॥ ਅੱਗ ਪ੍ਰੇਮ ਦੀ ਭੜਕ ਕੇ ਬਹੁਤ ਹੋਈ ਧੂੰਆਂ ਚਾਰੋਂ ਹੀ ਤਰਫ਼ ਮਸਹੂਰ ਹੋਯਾ॥ ਪਾਸ ਸੀਰੀਂ ਦੇ ਗੋਲੀਆਂ ਬਾਦੀਆਂ ਸਨ ਨਾਲ ਜਿਨਾਂ ਦੇ ਜ਼ਿਕਰ ਮਜ਼ਕੂਰ ਹੋਯਾ॥ ਇਕ ਦੋ ਸਾਰੀਆਂ ਵਿਚ ਸਨ ਰਾਜ਼ ਮਹਿਰਮ ਨਾਲ ਜਿਨਾਂ ਦੇ ਸਿਰਰ ਸਰੂਰ ਹੋਯਾਂ॥ ਸ਼ੀਰੀਂ ਆਖਦੀ ਹਾਇ ਮੈਂ ਮੋਈ ਭੈਨੋਂ ਸੀਨਾ ਨਾਲ ਫ਼ਿਰਾਕ ਦੇ ਚੂਰ ਹੋਯਾਂ॥ ਦੇਖੋ ਮਹਿਲ ਤੇ ਬੈਠ ਦੀਵਾਨੜੇ ਨੂੰ ਮੇਰੇ ਵਾਸਤੇ ਜੋ ਮਨਸੂਰ ਹੋਯਾ॥ ਦੇਖ ਬਾਂਦੀਆਂ ਕਹਿੰਦੀਆਂ ਸ਼ਾਹਜਾਂਦੀ ਤੇਰਾ ਯਾਰ ਜੋ ਬਾਝ ਸਊਰ ਹੋਯਾ॥ ਸ਼ੀਰੀਂ ਰੋਇਕੇ ਆਖਦੀ ਹਾਇ ਰਬਾ ਮੇਰਾ ਜੀਵਨਾ ਕਿਤ ਦਸਤੂਰ ਹੋਯਾ॥ ਦੇਖ