(107)
ਸੀ॥ ਕੋਈ ਗਾਲੀਆਂ ਕੱਢ ਕੇ ਖ਼ਫ਼ਾ ਹੋਵੇ ਕੋਈ ਨਾਲ ਪਿਆਰ ਬੁਲਾਂਵਦਾ ਸੀ॥ ਕੋਈ ਮੰਗਿਆਂ ਦੇ ਨਾ ਘੁਟ ਪਾਨੀ ਕੋਈ ਲ੍ਯਾਇਕੇ ਦੁੱਧ ਪਿਲਾਂਵਦਾ ਸੀ॥ ਹਾਲ ਆਸ਼ਕਾਂ ਵਾਂਗ ਫ਼ਰਿਹਾਦ ਕੀਤਾ ਜ਼ਰਾ ਹਰਖ ਨਾ ਸੋਗ ਲਿਆਂਵਦਾ ਸੀ॥ ਸੁਲਾ ਵੈਰ ਨਾ ਕਿਸੇ ਦੇ ਨਾਲ ਰੱਖੇ ਸਦਾ ਮਸਤ ਅਲ ਮਸਤ ਕਹਾਂਵਦਾ ਸੀ॥ ਪੀਵੇ ਭੰਗ ਨ ਸੰਗ ਮਲੰਗ ਹੋ ਕੇ ਗੂੜਾ ਰੰਗ ਸੋ ਰੰਗ ਸੁਹਾਂਵਦਾ ਸੀ॥ ਜੰਗ ਇਸ਼ਕ ਦੇ ਨਾਲ ਤੁਫ਼ੰਗ ਵਾਲਾ ਤਨ ਵਾਂਗ ਪਤੰਗ ਜਲਾਂਵਦਾ ਸੀ॥ ਹੈ ਸੀ ਹਾਲ ਫ਼ਕੀਰ ਸਰੀਰ ਵੱਲੋਂ ਦਿਲੋਂ ਮੀਰ ਵਜ਼ੀਰ ਸਦਾਂਵਦਾ ਸੀ॥ ਕਿਸੇ ਨਾਲ ਸਵਾਲ ਨਾ ਗਾਲ ਗੋਸ਼ਟ ਨਿੱਤ ਮਿੱਤ ਦਾ ਨਾਮ ਦਿਆਂਵਦਾ ਸੀ॥ ਲੱਗੇ ਭੁਖ ਤਾਂ ਟੁਕੜਾ ਮੰਗ ਖਾਏ ਏਸ ਕੁਖ ਦਾ ਦੁਖ ਮਿਟਾਂਵਦਾ ਸੀ॥ ਠੂਠਾ ਹੱਥ ਤੇ ਮੋਕਲਾ ਦੇਸ ਸਾਰਾ ਜਿਥੇ ਹੱਥ ਆਵੇ ਬੈਠ ਖਾਂਵਦਾ ਸੀ॥ ਟੰਗ ਤੇ ਟੰਗ ਨਸੰਗ ਸੌਂਦਾ ਸੁਤਾ ਪਿਆ ਨਾ ਅੰਗ ਹਲਾਂਵਦਾ ਸੀ॥ ਘਰਬਾਰ ਦਾ ਫ਼ਿਕਰ ਵਿਸਾਰ ਦਿੱਤਾ ਯਾਰ ਯਾਰ ਹੀ ਪਿਆ ਅਲਾਂਵਦਾ ਸੀ॥ ਕੋਈ ਕੰਮ ਨਾ ਕਾਰ ਵਿਹਾਰ ਬਾਕੀ ਫਾਕੇ ਫਿਕਰ ਦੇ ਨਾਲ ਲੰਘਾਂਵਦਾ ਸੀ॥ ਸ਼ੀਰੀਂ ਖ਼ੈਰ ਰੱਖੇ ਸ਼ਾਲਾ ਖ਼ੈਰ ਹੋਵੇ ਸ਼ੀਰੀਂ ਬੋਲ ਕੇ ਖ਼ੈਰ ਲਿਆਂਵਦਾ ਸੀ॥ ਪਾਨੀ ਪੀਵਨੇ ਤੇ ਅੰਨ ਖਾਵਣੇ ਨੂੰ ਫ਼ਰਸ਼ ਧਰਤ ਤੇ ਚਾ ਵਿਛਾਂਵਦਾ ਸੀ॥ ਜਿਥੇ ਰਾਤ ਆਵੇ ਓਥੇ ਲੇਟ ਰਹਿੰਦਾ ਦਿਨ ਫਿਰਦਿਆਂ ਟੁਰਦਿਆਂ ਜਾਂਵਦਾ ਸੀ॥ ਪਿਆਲਾ ਹੱਥ ਤੇ ਲੋਹੇ ਦਾ ਇਕ ਸੌਟਾ ਕੁਤੇ ਬਿੱਲੇ ਨੂੰ ਪਕੜ ਹਟਾਂਵਦਾ ਸੀ॥ ਭਿੰਨੇ ਨੈਨ ਤੇ ਚੈਨ ਨਾ ਇਕ