ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(105)

ਮਾਰੀ ਸਰਮ ਦੀ ਮੂੰਹੋਂ ਨਾ ਬੋਲ ਸਕੀ ਜਲੀ ਬਲੀ ਨੂੰ ਹੋਰ ਜਲਾ ਨਾਹੀਂ॥ ਮੈਨੂੰ ਇਹੋਂ ਦੀ ਅੱਗ ਨੇ ਸਾੜ ਦਿਤਾ ਗਲੇ ਮਿਲਨੇ ਦਾ ਕੋਈ ਦਾ ਨਾਹੀਂ॥ ਦਿੱਸੇ ਤੱਤੀ ਨੂੰ ਤੱਪ ਦਾ ਦੇਸ ਸਾਰਾ ਕਿਸੇ ਤਰਫ਼ ਦੀ ਠੰਢੜੀ ਵਾ ਨਾਹੀਂ॥ ਚੜ ਮਹਿਲ ਚੌ ਤਰਫ ਮੈ ਦੇਖ ਨੀਹਾਂ ਕਿਤੇ ਓਸਦਾ ਪਵੇ ਅਲਾਹ ਨਾਹੀਂ॥ ਮੱਛੀ ਵਾਂਗ ਮੈ ਤੜਫ ਦੀ ਰਾਤ ਕੱਟਾਂ ਦਿਨੇ ਦਿੱਸਦਾ ਕੋਈ ਦਰਿਆ ਨਾਹੀਂ॥ ਜ਼ਹਿਰ ਖਾਇਕੇ ਮਰਨਾ ਹੈ ਬਹੁਤ ਚੰਗਾ ਜੇਤਾ ਸੋਹਿਨਾ ਮੁਖ ਵਿਖਾ ਨਾਹੀ॥ ਭੇਦ ਦਿਲੇ ਦਾ ਤੁਧ ਨੂੰ ਦਸਨੀ ਹਾਂ ਹੋਰ ਕਿਸੇ ਦੇ ਕੰਨ ਵਿਚ ਪਾ ਨਾਹੀਂ॥ ਮੈਨੂ ਖਬਰ ਨਹੀਂ ਸੀ ਏਸ ਇਸ਼ਕ ਦੀ ਨੀਂ ਇਸ਼ਕ ਜੇਹੀ ਤਾਂ ਹੋਰ ਬਲਾ ਨਾਹੀਂ॥ ਮੈਨੂ ਹੱਸਕੇ ਤੇ ਤਾਨੇ ਮਾਰਨੀ ਹੈਂ ਫੱਟਾਂ ਅੱਲਿਆਂ ਤੇ ਲੂਣ ਲਾ ਨਾਹੀਂ॥ ਦੁਖ ਦੱਸਿਆਂ ਬਾਝ ਨਾ ਕੋਈ ਜਾਨੇ ਬਿਨਾਂ ਵੈਦ ਦੇ ਮਿਲੇ ਦਵਾ ਨਾਹੀਂ॥ ਭਲਾ ਕਿਸ ਨੂੰ ਫੋਲ ਕੇ ਗੱਲ ਦੱਸਾਂ ਮਹਿਰਮ ਹਾਲ ਦਾ ਕੋਈ ਦਿਸਾ ਨਾਹੀਂ॥ ਏਹ ਸਤੀ ਦੇ ਵਾਂਗ ਸਿੰਗਾਰ ਮੇਰਾ ਚਿੰਤਾ ਚਿਖਾ ਨੂੰ ਮੂਲ ਹਲਾ ਨਾਹੀਂ॥ ਖਾਨਾ ਪੀਵਨਾਂ ਰੋਗੀਆਂ ਵਾਂਗ ਮੇਰਾ ਪਰ ਕਿਸੇ ਤੇ ਕੁਝ ਗਿਲਾ ਨਾਹੀਂ॥ ਬੜਾ ਮਾਉਂ ਤੇ ਬਾਪ ਦਾ ਖੌਫ਼ ਮੈਨੂ ਕਿਤੇ ਜਾਨ ਦਾ ਕੁਝ ਚਲਾ ਨਾਹੀਂ॥ ਵਿਚੇ ਵਿੱਚ ਮੈਂ ਸੁਕ ਤਾਬੂਤ ਹੋਈ ਹੋਈ ਦੂਰ ਏਹ ਜ਼ਰਾ ਹਵਾ ਨਾਹੀਂ॥ ਕਦੇ ਪਵੇ ਕਬੂਲ ਦਰਗਾਹ ਅੰਦਰ ਬਾਝ ਸਾਈਂ ਦੇ ਕਿਤੇ ਦਵਾ ਨਾਹੀਂ॥ ਮੈਨੂੰ ਇਸ਼ਕ ਦੇ ਰੋਗ ਨੇ ਫੋਗ ਕੀਤਾ ਏਸ ਰੱਲ ਦੇ ਵਿੱਚ ਖ਼ਤਾ ਨਾਹੀਂ॥ ਗਈ ਅਕਲ ਤੇ ਸ਼ਕਲ ਬਦ ਸ਼ਕਲ ਹੋਈ ਇੱਕ ਹੋਇਆ ਜ਼ਰਾ