ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(102)

॥ ਬਿਨਾਂ ਤਲਬ ਦੇ ਨੌਕਰੀ ਕਰੇ ਤੇਰੀ ਪਹਿਰਦਾਰ ਹੈ ਖ਼ਾਸ ਦਰਬਾਰ ਦਾ ਨੀ॥ ਡਰੇ ਮੂਲ ਨਾ ਮੌਤ ਤੇ ਮਰਨ ਕੋਲੋਂ ਸਿਰਾ ਪਕੜਿਆ ਹੱਥ ਤਲਵਾਰ ਦਾ ਨੀ॥ ਤੈਨੂੰ ਤਰਸ ਨਾ ਰੱਬ ਦਾ ਖ਼ੌਫ਼ ਕੋਈ ਓਸ ਮਸਤ ਬੇਹੋਸ਼ ਬੀਮਾਰ ਦਾ ਨੀ॥ ਜਾਨ ਵਾਰੀਏ ਓਸ ਤੋਂ ਲੱਖ ਵਾਰੀ ਜੇਹੜਾ ਆਪਨੇ ਤੋਂ ਜਾਨ ਵਾਰਦਾ ਨੀ॥ ਬਾਦਸ਼ਾਹ ਨੂੰ ਨਫ਼ਰ ਤੇ ਮੇਹਰ ਚਾਹੀਏ ਭਲਾ ਨਹੀਂ ਏਹ ਕੰਮ ਹਕਾਰ ਦਾ ਨੀ॥ ਹੁਸਨ ਸੂਰਤਾਂ ਨਿੱਤ ਨਾਰ ਹਿੰਦੀਆਂ ਨੀ ਕਰੀਂ ਗਰਬ ਨਾ ਹਾਰ ਸ਼ਿੰਗਾਰ ਦਾ ਨੀ॥ ਮਦਦ ਚਾਹੀਏ ਆਜ਼ਜ਼ਾਂ ਨਾਲ ਕੀਤੀ ਯਾਰ ਯਾਰ ਦਾ ਕੰਮ ਸਵਾਰ ਦਾ ਨੀ॥ ਦਿਲ ਖੁੱਸ ਕੇ ਹੱਸ ਕੇ ਨੱਸ ਜਾਨਾ ਨਹੀਂ ਫ਼ਿਹਲ ਇਹ ਨੇਕ ਕਿਰਦਾਰ ਦਾ ਨੀ॥ ਯਾਰ ਸੋਈ ਜੋਯਾ ਰਤੋਂ ਜਾਨ ਵਾਰੇ ਦਿਲ ਦੇਵਨਾ ਕੰਮ ਦਿਲਦਾਰ ਦਾ ਨੀ॥ ਤੇਰੇ ਇਸ਼ਕ ਪਿੱਛੇ ਸਿਦਕ ਰਖਿਆ ਸੂ ਰਿਜ਼ਕ ਦੌਲਤਾਂ ਕੁਲ ਵਿਸਾਰ ਦਾ ਨੀ॥ ਤੇਰੀ ਦਰਦ ਦੇ ਨਾਲ ਓਹ ਗਰਦ ਹੋਯਾ ਰੰਗ ਜ਼ਰਦ ਜਿਉਂ ਹਰਦ ਵਿਸਾਰਦਾ ਨੀ॥ ਅਜੇਹਾ ਆਨ ਮਿਲੇ ਤੇਹਾ ਖਾਇ ਛੱਡੇ ਮਨ ਮਾਰ ਕੇ ਸ਼ੁਕਰ ਗੁਜ਼ਾਰ ਦਾ ਨੀ॥ ਕਦੇ ਵਿਚ ਮਸੀਤ ਦੇ ਰਾਤ ਕੱਟੇ ਕਦੇ ਦਾਇਰੇ ਤਰਫ਼ ਸਿਧਾਰ ਦਾ ਨੀ॥ ਕਦੇ ਸੁਤਿਆ ਧਰਤ ਤੇ ਬੀਤ ਜਾਵੇ ਕਦੇ ਆਸਰਾ ਰੱਖ ਦਿਵਾਰ ਦਾ ਨੀ॥ ਕਦੇ ਹੋਇਕੇ ਚੁਪ ਖਾਮੋਸ਼ ਕਹਿੰਦਾ ਦੇ ਰੋਇਕੇ ਹਾਲ ਪੁਕਾਰ ਦਾ ਨੀ॥ ਬੈਠੀ ਰੋਂਦੀ ਹੈ ਰੱਖ ਕੇ ਹਥ ਮੱਥੇ ਦਸਾਂ ਹਾਲ ਕੀ ਓਸਦੀ ਨਾਰ ਦਾ ਨੀ॥ ਮੇਹ ਨੇ ਬੋਲੀਆਂ ਲੱਖ ਮਲਾਮ ਤਾਂ ਭੀ ਤੇਰੇ ਵਾਸਤੇ ਸੱਭ ਸਹਾਰ ਦਾ ਨੀ॥ ਓਹਦਾ ਢੰਗ ਹੈ ਪਿਛਲਿਆਂ