(101)
ਹੈ ਸਿੱਧ ਭਾਰੀ ਏਹ ਨੂੰ ਹੱਥ ਭੀ ਨਾ ਲਗਾਇਓ ਨੇ॥ ਕੋਈ ਆਖਦੇ ਜਾਨ ਦਾ ਸ਼ੇਹਰ ਜਾਦੂ ਤਾਹੀਂ ਏਸ ਨੂੰ ਨਾ ਦੁਖਾਇਓ ਨੇ॥ ਕੋਈ ਆਖਦੇ ਏਸ ਦੇ ਬਖਤ ਚੰਗੇ ਤਾਹੀ ਪਕੜ ਕੇ ਮੋੜ ਭਜਾਇਓ ਨੇ॥ ਕੋਈ ਆਖਦੇ ਰੱਬ ਦੀ ਰੱਬ ਜਾਨੇ ਕਿਹਾ ਇਸ ਤੇ ਰਹਿਮ ਬਨਾਇਓ ਨੇ॥ ਕੋਈ ਆਖਦੇ ਸ਼ਾਹ ਨਾ ਜ਼ੁਲਮ ਕਰਦਾ ਰਲ ਮਿਲ ਕੇ ਬਹੁਤ ਸਲਾਹਿਓ ਨੇ॥ ਕਿਸ਼ਨ ਸਿੰਘ ਫ਼ਰਿਹਾਦ ਦਾ ਬਚ ਰਹਿਨਾ ਕਰਾਮਾਤ ਵਾਲਾ ਬਤਲਾਇਓ ਨੇ॥੭੧॥
ਹਾਲ ਸੁਨਾਵਨਾ ਫ਼ਰਿਹਾਦ ਦਾ ਸ਼ੀਰੀਂ ਨੂੰ
ਇਕ ਵਜ਼ੀਰ ਜ਼ਾਦੀ ਨੇ
ਕਿਹਾ ਸ਼ੀਰੀਂ ਨੂੰ ਆਨ ਵਜ਼ੀਰਜ਼ਾਦੀ ਜ਼ਰਾ ਹਾਲ ਸੁਨ ਓਸ ਲੁਹਾਰ ਦਾ ਨੀ॥ ਘਰ ਬਾਰ ਉਜਾੜ ਫ਼ਕੀਰ ਹੋਯਾ ਹਾਇ ਮਾਰਿਆ ਤੇਰੇ ਪਿਆਰ ਦਾ ਨੀ॥ ਕੋਈ ਓਸ ਦਾ ਜ਼ਖ਼ਮ ਨਾ ਸੀਵਦਾਈ ਫਿਰੇ ਫੱਟਿਆ ਨੈਨਾਂ ਦੀ ਧਾਰਦਾ ਨੀ॥ ਗਿਆ ਪਕੜਿਆ ਰੂ ਬਰੂ ਬਾਪ ਤੇਰੇ ਓਥੇ ਸੱਚ ਹੀ ਸੱਚ ਨਿਤਾਰਦਾ ਨੀ॥ ਰਹੇ ਹਾਰ ਅਮੀਰ ਵਜ਼ੀਰ ਸਾਰੇ ਤੇਰੀ ਹਿਰਸਤੋਂ ਮੂਲ ਨਾਹਾਰ ਦਾਨੀ॥ ਮਾਲ ਦੌਲਤਾਂ ਮੂਲ ਨਾ ਦਿਲ ਰੱਖੇ ਤੇਰੇ ਨਾਮ ਤੋਂ ਕੁਲ ਚਾ ਵਾਰਦਾ ਨੀ॥ ਹੀਰੇ ਲਾਲ ਮੋਤੀ ਤੇਰੇ ਸ਼ੌਂਕ ਪਿੱਛੇ ਰੋੜਾਂ ਕੌਡੀਆਂ ਵਾਂਗ ਨਿਹਾਰਦਾ ਨੀ॥ ਫਿਰੇ ਕੂਚਿਆਂ ਵਿਚ ਖਵਾਰ ਹੁੰਦਾ ਤੇਰੇ ਨਾਮ ਦਾ ਵਿਰਦ ਵਿਚਾਰਦਾ ਨੀ॥ ਮੋਯਾ ਬਾਪ ਤੇ ਗਿਆ ਸਰਾਪ ਓਹਦਾ ਤੇਰਾ ਜਾਪ ਹਮੇਸ਼ ਚਿਤਾਰਦਾ ਨੀ॥ ਕਾਰ ਛੱਡ ਕੇ ਸਬ ਜਹਾਨ ਵਾਲੀ ਨੌਕਰ ਹੋ ਗਿਆ ਤੁਧ ਸਰਕਾਰ ਦਾ ਨੀ॥