ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(99)

॥ ਛੁਟੇ ਆਹ ਫ਼ਕੀਰ ਦੀ ਨਾਲ ਨਾਰੇ ਚੌਦਾਂ ਤਬਕ ਹੀ ਦੇ ਜਲਾ ਭਾਈ॥ ਸਬਰ ਵਾਲਿਆਂ ਦਾ ਸਬਰ ਬੁਰਾ ਹੁੰਦਾ ਦੇਂਦੇ ਕਬਰ ਦੇ ਵਿੱਚ ਪੁਚਾ ਭਾਈ॥ ਆਹ ਸਰਦ ਜੇਹੜੀ ਦਰਦ ਵਾਲਿਆਂ ਦੀ ਪਹੁੰਚੇ ਅਰਸ਼ ਖ਼ੁਦਾਇ ਦੇ ਜਾ ਭਾਈ॥ ਅਰਸ਼ ਹੱਕ ਕਹਿੰਦੇ ਦਿਲ ਆਸ਼ਕਾਂ ਦਾ ਜੇਹੜਾ ਦੁਖ ਦੇਵੇ ਦੁਖ ਪਾ ਭਾਈ॥ ਇਨ੍ਹਾਂ ਆਸ਼ਕਾਂ ਦੇ ਸਿਰੜ ਹੁੰਦੇ ਦੇਂਦੈ ਸਿਰੜ ਪਿਛੇ ਸਿਰ ਚਾ ਭਾਈ ॥ ਅਦਲ ਬਾਦਸ਼ਾਹ ਅਕਲ ਵਜੀਰ ਦੀ ਹੈ ਹਠ ਰੰਨ ਤੇ ਸਿਰੜ ਫ਼ਕਰਾ ਭਾਈ॥ ਕਿਸੇ ਅਕਲ ਦੇ ਨਾਲ ਹਟਾ ਦੇਹੋ ਅਤੇ ਦੁਖ ਨਾ ਦੇਵਨਾ ਕਾ ਭਾਈ॥ ਦੁਖ ਰੰਜ ਸਖਤੀ ਨਹੀਂ ਮੂਲ ਕਰਨੀ ਉਪਰ ਕਿਸੇ ਮਸਕੀਨ ਗਦਾ ਭਾਈ॥ ਰੱਬ ਚਾਹੇ ਤਾਂ ਕੀੜੀ ਨੂੰ ਦੇ ਫੁਰਸਤ ਕਰੇ ਫ਼ੀਲ ਨੂੰ ਮਾਰ ਫ਼ਨਾ ਭਾਈ॥ ਸਹਿਆ ਸ਼ੇਰ ਨੂੰ ਖੂਹ ਦੇ ਵਿੱਚ ਪਾਵੇ ਜੇ ਤਾਂ ਮੇਹਰ ਕਰੇ ਰਬ ਆ ਭਾਈ॥ ਬੇਪਰਵਾਹੀਆਂ ਰਬ ਦੀਆਂ ਕੌਨ ਜਾਨੇ ਸ਼ਾਹਜ਼ਾਦਿਆਂ ਘਾਹ ਚਰਾ ਭਾਈ॥ ਕਦੇ ਤਖਤ ਬਠਾਂਵਦਾ ਸ਼ੋਹਦਿਆਂ ਨੂੰ ਸਿਰ ਰੱਖ ਦੇਂਦਾ ਸਿਰੋ ਪਾ ਭਾਈ॥ ਜ਼ੁਲਮ ਵਾਲਿਆਂ ਦੀ ਕੁੜੀ ਬਾਦਸ਼ਾਹੀ ਜਿਵੇਂ ਕਾਗ਼ਜ਼ਾਂ ਦੀ ਨਦੀ ਨਾ ਭਾਈ॥ ਓੜਕ ਮੌਤ ਹੈ ਸਭ ਦੇ ਸੀਸ ਉਪਰ ਜੇੜ੍ਹਾ ਜੰਮਯਾ ਸੋਈ ਮਰਜਾ ਭਾਈ॥ ਜੈਤਾਂ ਜੀਵਨਾਂ ਮੈਂ ਲੱਖ ਹਜ਼ਾਰ ਵਰ੍ਹਿਆਂ ਤਾਂ ਭੀ ਜਾਵਨਾ ਖ਼ਾਕ ਸਮਾ ਭਾਈ॥ ਬੰਦਾ ਸਾਫ ਮੁਸਾਫ਼ਰਾਂ ਵਾਂਗ ਏਥੇ ਅਤੇ ਖ਼ਲਕ ਮਿਸਾਲ ਸਰਾ ਭਾਈ ਦੌਲਤ ਮਾਲ ਦਾ ਮਾਨ ਗੁਮਾਨ ਝੂਠਾ ਕੌਨ ਲੱਗਿਆ ਸਿਰੜੇ ਚਾ ਭਾਈ॥ ਹੁਕਮ ਵਾਲਿਆਂ ਹੁਕਮ ਨਾ