ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(90)

ਝਾਤ ਹੈ ਜੀ॥ ਸੋਈ ਦੇਖਦਾ ਜਿਸ ਦਿਖਾਂਵਦੇ ਨੀ ਜਿਵੇਂ ਮੰਤ੍ਰੀ ਦੀ ਹਜਰਾਤ ਹੈ ਜੀ॥ ਆਸ਼ਕ ਮਨ ਨੂੰ ਪਏ ਨਚਾਂਵ ਦੇ ਨੀ ਮਨ ਜਗਨੂੰ ਪਿਆ ਨਚਾਤ ਹੈ ਜੀ॥ ਲੋਕ ਨ੍ਹਾਂਵਦੇ ਜਾਇਕੇ ਤੀਰਥਾਂ ਮੋਂ ਆਸ਼ਕ ਰੱਬ ਦਾ ਘਰੇ ਮੋ ਨਾਤ ਹੈ ਜੀ॥ ਹੱਜ ਪਵੇ ਕਬੂਲ ਦਰਗਾਹ ਅੰਦਰ ਜਦੋਂ ਦੂਰ ਹੋ ਕੁਲ ਹਾਜਾਤ ਹੈ ਜੀ॥ ਫ਼ਕਰ ਕਿਤੇ ਤੇ ਮਕਰ ਕਰੋੜ ਥਾਈਂ ਜਾਲੀ ਫੰਧਕਾਂ ਦੀ ਤਲੇ ਘਾਤ ਹੈ ਜੀ॥ ਮਾਲਾ ਤਸਬੀਆਂ ਪਕੜਕੇ ਮੀਟ ਅਖੀਂ ਜਿਵੇਂ ਬਗਲਾ ਮਛੀਆਂ ਖਾਤ ਹੈ ਜੀ॥ ਕਿਸ਼ਨ ਸਿੰਘ ਹੁਮਾਇ ਫ਼ਕੀਰ ਕਾਮਲ ਉਲੂ ਜਾਨ ਨਾ ਜਿਸੇ ਅਗਿਆਤ ਹੈ ਜੀ॥ ੬੩ ॥

ਖ਼ਬਰ ਹੋਨੀ ਬਾਦਸ਼ਾਹ ਨੂੰ ਇਸ਼ਕ ਫ਼ਰਿਹਾਦ ਦੇ ਦੀ

ਪਿਯਾ ਫਿਰੇ ਫ਼ਰਿਹਾਦ ਬਰਬਾਦ ਹੋਯਾ ਇਸ਼ਕ ਸ਼ੀਰੀਂ ਦਾ ਹੱਕ ਜਮਾਲ ਕਰਕੇ॥ ਕੋਈ ਰੋਜ਼ ਬੀਤੇ ਏਸੇ ਰੰਗ ਅੰਦਰ ਦਿਲ ਆਪਨਾ ਰਿਹਾ ਮਲਾਲ ਕਰਕੇ॥ ਅੱਗ ਧੁਖਦੀ ਧੁਖਦੀ ਫਕ ਮੁਚੀ ਭਾਂਬੜ ਚਾਰੋਂ ਹੀ ਤਰਫ਼ ਥੀਂ ਬਾਲ ਕਰਕੇ॥ ਇਕ ਦੂਏ ਤੋਂ ਤੀਸਰੇ ਪਾਸ ਪਹੁੰਚੀ ਗੱਲ ਇਸ਼ਕ ਦੀ ਭੂਮ ਭੁੰਚਾਂਲ ਕਰਕੇ॥ ਸੁਨਿਆਂ ਨੌਕਰਾਂ ਚਾਕਰਾਂ ਅਹਿਲਕਾਰਾਂ ਹੋਰ ਮੀਰ ਵਜ਼ੀਰ ਸੰਭਾਲ ਕਰਕੇ॥ ਓੜਕ ਖ਼ਬਰ ਹੋਈ ਬਾਦਸਾਹ ਤਾਂਈ ਕਿਹਾ ਆਕਲਾਂ ਨੇ ਕੀਲ ਕਾਲ ਕਰਕੇ॥ ਸੁਨ ਕੇ ਬਾਦਸ਼ਾਹ ਦੰਗ ਹਰਾਨ ਹੋਯਾ ਚੇਹਰਾ ਆਪਨਾ ਜ਼ਰਦ ਜ਼ਵਾਲ ਕਰਕੇ॥ ਗਈ ਹੋਸ਼ ਤੋਂ ਚੁਪ ਖ਼ਾਮੋਸ ਹੋਯਾ ਫੇਰ ਬੋਲਿਆ ਨਰਮ ਸਵਾਲ ਕਰਕੇ॥ ਹੈਸੀ ਬਾਦਸ਼ਾਹ ਹੋਸ਼ ਤੇਹੁਕਮ ਵਾਲਾ ਨਹੀਂ ਮਾਰਦਾ