ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(83)

ਹਵੇਲੀਯਾਂ ਮੰਦਰਾਂ ਨੂੰ ਸੋਇ ਰਿਹੋਂ ਤੂੰ ਪੈਰ ਪਸਾਂਰ ਪਿਆਰੇ॥ ਜਿਨਾਂ ਨਾਲ ਮੁਹੱਬਤਾਂ ਰੱਖਨਾ ਏਂ ਨਹੀਂ ਅੰਤ ਵੇਲੇ ਕੋਈ ਯਾਰ ਪਿਆਰੇ॥ ਮਿਤ੍ਰ ਮਤਲਬਾਂ ਦੇ ਮਾਉਂ ਬਾਪ ਬੇਟੇ ਭੈਣ ਭਾਈ ਤੇ ਸੋਹਨੀ ਨਾਚ ਪਿਆਰੇ॥ ਅਸਾਂ ਠੋਕ ਵਜਾਇਕੇ ਦੇਖਿਆ ਹੈ ਯਾਰ ਗ਼ਰਜ਼ ਦਾ ਸਭ ਸੰਸਾਰ ਪਿਆਰੇ॥ ਪਕੜ ਪੀਰ ਦੇ ਪੈਰ ਫਕੀਰ ਹੋ ਕੇ ਭਵ ਸਿੰਧ ਤੋਂ ਹੋਵਸੈਂ ਪਾਰ ਪਿਆਰੇ॥ ਜਿਨਾਂ ਰਬ ਦਾ ਰਾਹ ਨਾ ਜਾਨਿਆ ਹੈ ਸੋਈ ਡੁਬ ਮੋਏ ਵਿਚਕਾਰ ਪਿਆਰੇ॥ ਜਿਨਾਂ ਗੁਰਾਂ ਕੇ ਗਿਆਨ ਸੇ ਧਿਆਨ ਕੀਤਾ ਸਦਾ ਮਸਤ ਰਹਿੰਦੇ ਘਰਬਾਰ ਪਿਆਰੇ॥ ਸੁਲਾ ਵੈਰਨਾ ਕਿਸੇ ਦੇ ਨਾਲ ਕੋਈ ਅੱਲਾ ਵਾਲਿਆਂ ਦੀ ਏਹ ਕਾਰ ਪਿਆਰੇ॥ ਜੇਹਾ ਹਥ ਆਵੇ ਤੇਹਾ ਖਾਇ ਲੈਨਾ ਅਤੇ ਹੋਵਨਾ ਸ਼ੁਕਰ ਗੁਜ਼ਾਰ ਪਿਆਰੇ॥ ਕੋਈ ਕੰਮ ਨਾ ਰਾਜਿਆਂ ਰਾਣਿਆਂ ਸੋਂ ਇਕ ਰਬ ਦੇ ਨਾਲ ਪਿਆਰੁ ਪਿਆਰੇ॥ ਸੁਤੇ ਮਸਤ ਬੇਹੋਸ਼ ਹੋ ਜਗ ਵੱਲੋਂ ਸਚੇ ਯਾਰ ਦੇ ਨਾਲ ਬੇਦਾਰ ਪਿਆਰੇ॥ ਸਦਾ ਜ਼ਿਕਰ ਤੇ ਫ਼ਿਕਰ ਤੇ ਸੁਗਲ ਅੰਦਰ ਫਾਕੇ ਫਿਕਰ ਦੇ ਵਿਚ ਸਧਾਰ ਪਿਆਰੇ॥ ਕੋਈ ਨੇਕ ਸੌਦਾ ਪੱਲੇ ਬੰਨ੍ਹ ਐਥੋ ਨਹੀਂ ਆਵਨਾ ਤੈਂ ਬਾਰ ਬਾਰ ਪਿਆਰੇ॥ ਦੁਖ ਸੁਖ ਨਹੀਂ ਕੋਈ ਆਸ਼ਕਾਂ ਨੂੰ ਮਨ ਆਪਨਾ ਬੈਠ ਦੇ ਮਾਰ ਪਿਆਰੇ॥ ਕਿਸ਼ਨ ਸਿੰਘ ਨਾ ਕਿਸੇ ਦਾ ਮੂਲ ਕੋਈ ਕਾਜ ਆਪਨਾ ਆਪ ਸ੍ਵਾਰ ਪਿਆਰੇ॥੫੮॥

ਮਾਕੂਲਾ ਐਜ਼ਨ

ਜਿੰਦੇ ਜੀਵਨਾਂ ਨਹੀਂ ਹਮੇਸ਼ ਏਥੇ ਐਵੇਂ ਕੂੜ ਹਵੇਲੀਆਂ ਮੱਲੀਆਂ ਨੀ॥ ਛੋੜ ਜਾਵਨਾਏ ਸ਼ਹਿਰ ਮਾਪਿਆਂ ਦਾ ਫੇਰ ਆਇਨਾ ਦੇਖ ਸੇਂ