(82)
ਰਿਹਾ ਦਾਮਨ ਗੀਰ ਮੇਰਾ॥ ਹੋਯਾ ਕਾਲਜਾ ਛੇਕ ਪੁਰ ਛੇਕ ਸਾਰਾ ਦੇਖੋ ਕੋਈ ਨਾਹੀਂ ਜਿਗਰ ਚੀਰ ਮੇਰਾ॥ ਕੋਈ ਮਾਉ ਨਾ ਬਾਪ ਨਾ ਭੈਨ ਭਾਈ ਸਾਕ ਅੰਗ ਨਾਹੀਂ ਕੋਈ ਵੀਰ ਮੇਰਾ॥ ਕਿਸ਼ਨ ਸਿੰਘ ਓਹ ਤੀਰ ਫਿਰਾਕ ਵਾਲਾ ਹਾਇ ਗਿਆ ਕਲੇਜੜਾ ਚੀਰ ਮੇਰਾ॥੫੭॥
ਮਾਕੂਲਾ ਸਾਇਰ
ਦੇਖ ਜਾਗ ਕੇ ਜਗ ਤਮਾਸ਼ੜੇ ਨੂੰ ਰੰਗ ਰੰਗ ਦੀ ਹੈ ਗੁਲਜ਼ਾਰ ਪਿਆਰੇ॥ ਐਵੇਂ ਸੁਤਿਆਂ ਉਮਰ ਵੰਜਾਈਆਈ ਰਹੀ ਕੋਲ ਫੁਲੀ ਫਲਵਾਰ ਪਿਆਰੇ॥ ਹਰੇ ਸੋਸਨੀ ਕਿਰਮਚੀ ਰੰਗ ਗੂੜੇ ਸੋਹਨੇ ਸਬਜ਼ ਚਿਟੇ ਗੁਲਾ ਨਾਰ ਪਿਆਰੇ॥ ਚੰਬਾ ਕੇ ਵੜਾ ਮੋਤੀਆ ਔਰ ਗੈਂਡਾ ਸਦ ਬਰਗ ਗੁਲਾਬ ਨਿਹਾਰ ਪਿਆਰੇ॥ ਕਿਤੇ ਅੰਬ ਅਨਾਰ ਸ਼ਤੂਤ ਮਿੱਠੇ ਸੇਓ ਫਾਲਸੇ ਨੀਰ ਸਦਾਰ ਪ੍ਯਾਰੇ॥ ਬੋਲਨ ਕੋਇਲਾਂ ਬਲਬੁਲਾਂ ਕੁਮਰੀਆਂ ਭੀ ਮੈਨਾਂ ਤੂਤੀਆਂ ਕਰਨ ਪੁਕਾਰ ਪਿਆਰੇ॥ ਨਹਿਰਾਂ ਮਾਰ ਲਹਿਰਾਂ ਚਲਨ ਮਸਤ ਵਾਂਗੂ ਜਿਵੇਂ ਭਾਦ੍ਰੋਂ ਮਹਾ ਫਵਾਰ ਪਿਆਰੇ॥ ਖੋਲ ਅੱਖੀਆਂ ਦੇਖ ਲੈ ਕੁਦਰਤਾਂ ਨੂੰ ਬਿਨਾਂ ਡਿਠਿਆਂ ਅੰਧ ਅੰਧਾਰ ਪਿਆਰੇ॥ ਏਹ ਤਾਂ ਜਗ ਸਰਾਂ ਮੁਸਾਫਰਾਂ ਦੀ ਰੈਨ ਕਟ ਤੁਰਨਾ ਇਕ ਵਾਰ ਪਯਾਰੇ॥ ਕਈ ਆਂਵਦੈ ਤੇ ਕਈ ਜਾਂਵਦੇ ਨੀ ਪਿਆ ਵਗੇ ਏਹ ਨਿਤ ਬਾਜ਼ਾਰ ਪਯਾਰੇ॥ ਜੂਆ ਜਨਮ ਦਾ ਜਿਤ ਲੈ ਹਈ ਵੇਲਾ ਰਾਮ ਨਾਮ ਬਾਝੋਂ ਸਦਾ ਹਾਰ ਪਿਆਰੇ॥ ਸਦਾ ਮਹਿਲ ਮਕਾਨ ਨਹੀ ਬਾਗ਼ ਸੋਹਨੇ ਸਦਾ ਨਹੀਂ ਏਹ ਰੰਗ ਬਹਾਰ ਪ੍ਯਾਰੇ॥ ਲਗੀ ਢਾਹ