(81)
ਮੁਫਾਸ ਲਾਹੈ ਕਿਥੇ ਨਿਆਂ ਤੇ ਕਿਥੇ ਹੈ ਤਾਨ ਬੰਦੇ॥ ਪੜ੍ਹ ਕੇ ਬੇਦ ਪੁਰਾਨ ਨਾ ਸਮਝਦੇ ਨੀ ਐਵੇਂ ਬਾਨੀਆਂ ਦੀ ਪਈ ਬਾਣ ਬੰਦੇ॥ ਬਿਨੇ ਅਮਲ ਤੇ ਇਲਮ ਨਾ ਕਿਸੇ ਲੇਖੇ ਸੋਈ ਪਾਨ ਜੋ ਅਮਲ ਕਮਾਨ ਬੰਦੇ॥ ਚੁਲੀਆਂ ਕੀਤਿਆਂ ਕੇ ਫ਼ਨਾ ਨਸ਼ਾ ਦੇਵੇ ਭਾਵੇ ਮੱਟਾਂ ਦੇ ਮੱਟ ਮੁਕਾਨ ਬੰਦੇ॥ ਜ਼ੋਰਾਵਰਾਂ ਦੀ ਬਾਤ ਹੈ ਢੋਲ ਵਾਗੂੰ ਓਹ ਭੀ ਲਵੇ ਰਬਾਬ ਨੂੰ ਰਾਨ ਬੰਦੇ॥ ਆਸ਼ਕ ਜਾਨ ਕੇ ਚੁਪ ਖਮੋਸ਼ ਹੋਏ ਘੁਟ ਵਟ ਕੇ ਵਕਤ ਲੰਘਾਨ ਬੰਦੇ॥ ਜਿਵੇਂ ਕੁਆਰੀਆਂ ਵਿਆਹੀਆਂ ਨਾਲ ਖੇਡਨ ਓਨਾਂ ਖਸਮ ਦੀ ਨਹੀਂ ਪਛਾਨ ਬੰਦੇ॥ ਦੇਖ ਰੰਡੀਆਂ ਰੋਂਦੀਆਂ ਧੋਂਦੀਆਂ ਨੀ ਪੀਆ ਬਾਝ ਪਈਆਂ ਕੁਰਲਾਨ ਬੰਦੇ॥ ਜਿਨ ਪਾਇਆ ਹੈ ਪੀਆ ਆਪਣੇ ਨੂੰ ਹਰ ਹਾਲ ਓਹ ਮਸਤ ਗੁਮਾਨ ਬੰਦੇ॥ ਮਿਲ ਪੀਆ ਨੂੰ ਪੀਆ ਹੀ ਹੋ ਰਹੀਆਂ ਜਿਵੇਂ ਬੂੰਦ ਸਮੁੰਦ ਸਿਆਨ ਬੰਦੇ॥ ਕਿਸ਼ਨ ਸਿੰਘ ਸੋਪੀਆ ਨੂੰ ਪਾਂਵਦੇ ਨੀ ਜੇਹੜੇ ਆਪਨਾ ਆਪ ਗਵਾਨ ਬੰਦੇ॥੫੬॥
ਐਜ਼ਨ
ਦਿੱਸੇ ਅਜ਼ ਨਾ ਸੋਹਣਾ ਪੀਆ ਪ੍ਯਾਰਾ ਨੈ ਨੀ ਜਾਂਵਦਾ ਏ ਪਿਆ ਨੀਰ ਮੇਰਾ॥ ਲਗੀ ਅੱਗ ਵਿਛੋੜੇ ਦੀ ਵਿਚ ਸੀਨੇ ਸਾੜ ਸੁਟਿਆ ਕੁਲ ਸਰੀਰ ਮੇਰਾ॥ ਕੀਤਾ ਇਸ਼ਕ ਨੇ ਕੈਦ ਨਾ ਛਡਦਾਈ ਕੋਈ ਤੋੜ ਨ ਸਕੇ ਜ਼ੰਜੀਰ ਮੇਰਾ॥ ਪਿੱਛੇ ਯਾਰ ਖ਼੍ਵਾਰ ਸੰਸਾਰ ਅੰਦਰ ਕਿਸੇ ਨਾਲ ਨਾ ਰਹਿ ਗਿਆ ਸੀਰ ਮੇਰਾ॥ ਦਿਲਬਰ ਬਾਝ ਦਲੀਲ ਨਾ ਠਹਿਰ ਦੀਏ ਦਿਲ ਰਹਿੰਦਾ ਏ ਨਿਤ ਦਿਲਗੀਰ ਮੇਰਾ॥ ਬਾਝ ਯਾਰ ਨਾ ਕੋਈ ਬਹਾਰ ਚੰਗੀ ਦੁਖ ਹੋਏ