(80)
ਨੂੰ ਆਨ ਦਿਲ ਜਾਨ ਜਾਨੀ ਜੇੜੇ ਜਾਨ ਜਹਾਨ ਘੁਮਾਨ ਬੰਦੇ॥ ਸਿੱਖ ਜਾਨਗੇ ਰਾਗ ਦੀ ਜ਼ੀਲ ਤਾਈਂ ਜੇੜੇ ਰਾਗੀਆਂ ਦੇ ਨਾਲ ਗਾਨ ਬੰਦੇ॥ ਕਦੇ ਮਿਲੇਗਾ ਓਨ੍ਹਾਂ ਨੂੰ ਆਂਨ ਪੀਆ ਜੇੜੇ ਪੀਆ ਨੂੰ ਨਿੱਤ ਧਿਆਨ ਬੰਦੇ॥ ਕਦੇ ਲੈਨਗੇ ਢੂੰਡ ਨਿਸ਼ਾਨਿਆਂ ਨੂੰ ਜੇੜੇ ਨਿੱਤ ਬੰਦੂਕ ਚਲਾਂਨ ਬੰਦੇ॥ ਜਾਨ ਦਿਤਿਆਂ ਬਾਝ ਨਾ ਮਿਲੇ ਜਾਨੀ ਭਾਵੇਂ ਕਿਤ ਨੇ ਬੰਦ ਬਨਾਨ ਬੰਦੇ॥ ਜੇੜੇ ਆਪਨਾ ਆਪ ਪਛਾਂਨ ਬੈਠੇ ਓਨਾਂ ਰੱਬ ਦੀ ਹੋਈ ਪਛਾਨ ਬੰਦੇ॥ ਸੋਈ ਜਾਨ ਸਿਆਨੇ ਏਸ ਜੱਗ ਅੰਦਰ ਜਿਨਾਂ ਸਾਈਂ ਦੀ ਹੋਈ ਸਿਆਨ ਬੰਦੇ॥ ਜੇਹੜੇ ਸਬਰ ਸੰਤੋਖ ਸੇ ਤੋਖ ਹੋਏ ਓਨਾਂ ਰਹੀ ਨਾ ਕਿਸੇ ਦੀ ਕਾਨ ਬੰਦੇ॥ ਕਦਰ ਆਪਨਾ ਆਪਨੇ ਹੱਥ ਰਖਨ ਕਿਸੇ ਨਾਲ ਨਾ ਕਰਨ ਤਰਾਨ ਬੰਦੇ॥ ਕਦਰ ਆਰਫਾਂ ਦਾ ਨਹੀਂ ਅਹਿਮਕਾਂ ਨੂੰ ਬਿਨਾ ਹੋਸ਼ ਬੇਹੋਸ ਦੁਖਾਨ ਬੰਦੇ॥ ਲਾਲ ਗਪੇ ਦੇ ਗਲ ਦਾ ਟੱਲ ਬਨਿਆਂ ਜਦੋਂ ਪਾਇਆ ਕਿਸੇ ਨੇ ਆਨ ਬੰਦੇ ਜੇਹੜਾ ਸੱਚ ਬੋਲੇ ਓਹਨੂੰ ਕਹਿਨ ਕਾਫ਼ਰ ਸੂਲੀ ਦੇਨ ਤੇ ਖੱਲ ਲੁਹਾਨ ਬੰਦੇ॥ ਔਗਨ ਆਰਫਾਂ ਦੇ ਲੈਂਦੇ ਬੰਨ ਪੱਲੇ ਜਿਨਾਂ ਗੁਨਾਂ ਦੀ ਨਹੀਂ ਪਛਾਨ ਬੰਦੇ॥ ਚੂਹੜੇ ਮੇਲ ਕੂੜਾ ਸਿਰ ਰੰਖ ਲੈਂਦੇ ਜੇਹੜੇ ਸੀ ਸਮਹਲ ਤੇ ਜਾਨ ਬੰਦੇ॥ ਮਤ ਛਾਨ ਨੀ ਜਾਨ ਏ ਮੂਰਖਾਂ ਦੀ ਮੈਦਾਨ ਛਾਨ ਕੇ ਰੱਖ ਦੇ ਛਾਨ ਬੰਦੇ॥ ਅਕਲ ਵਾਲਿਆਂ ਦੀ ਅਕਲ ਛੱਜ ਵਾਂਗੂੰ ਸੂੜਾ ਸੁਟ ਕੇ ਕਨਕ ਕਲਾਨ ਬੰਦੇ॥ ਜੇੜਾ ਮਕਰ ਫਰੇਬ ਤੇ ਕਰੇ ਠੱਗੀ ਓਹਨੂੰ ਪੀਰ ਫਕੀਰ ਬਨਾਨ ਬੰਦੇ॥ ਦੇਖ ਟੋਪੀਆਂ ਸੇਲੀਆਂ ਕਫਨੀਆਂ ਨੂੰ ਬਡਾ ਆਖ ਆਕਾਸ ਚੜ੍ਹਾਨ ਬੰਦੇ॥ ਅਦਲ ਜ਼ੁਲਮਦ ਬਡਾ