ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਕਾਦਰ ਯਾਰ: ਜੀਵਨ ਤੇ ਰਚਨਾ

ਕਾਦਰਯਾਰ ਦਾ ਜਨਮ ਪਿੰਡ ਮਾਛੀਕੇ ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ ਹੋਇਆ, ਪਿੱਛੋਂ ਇਹ ਪਿੰਡ ਸ਼ੇਖੂਪੁਰੇ ਜ਼ਿਲ੍ਹੇ ਵਿੱਚ ਆ ਗਿਆ। ਉਸਦੇ ਪਿਤਾ ਦੇ ਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਉਹ ਜਾਤ ਦਾ ਸੰਧੂ ਜੱਟ ਸੀ ਅਤੇ ਆਪਣੇ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਦੱਸਿਆ ਜਾਂਦਾ ਹੈ। ਇਸਦੇ ਜਨਮ ਦੀ ਤਾਰੀਖ ਦਾ ਅਨੁਮਾਨ ਇਸਦੀ ਰਚਨਾ 'ਮਹਿਰਾਜਨਾਮਾ' ਵਿੱਚ ਦਿੱਤੇ ਇਸਦੇ ਆਪਣੇ ਬਿਆਨ ਤੋਂ ਲਾਇਆ ਜਾਂਦਾ ਹੈ। ਇਸ ਰਚਨਾ ਦੇ ਅਖੀਰ ਤੇ ਕਵੀ ਲਿਖਦਾ ਹੈ:-

ਦਿਲ ਵਿੱਚ ਫ਼ਿਕਰ ਨਬੀ ਸਰਵਰ ਦਾ,
ਹੋਰ ਖਿਆਲ ਭੁਲਾਇਆ।
ਛੋਟੀ ਉਮਰ ਸਿਰੇ ਪਰ ਸਖਤੀ,
ਇਹ ਮਹਿਰਾਜ ਬਣਾਇਆ।
ਬਾਰਾਂ ਸੌ ਸੰਤਾਲੀ ਸਾਲਾ,
ਪਾਕ ਨਬੀ ਦੇ ਪਿੱਛੇ,
ਇਹ ਮਜ਼ਕੂਰ ਬਣਾਇਆ ਯਾਰੋ,
ਵੇਖ ਮੁਆਰਜ ਵਿੱਚੋਂ।

1247 ਹਿਜਰੀ ਦਾ ਮਤਲਬ ਹੈ 1832 ਈਸਵੀ, ਜਦੋਂ ਕਵੀ ਨੇ ਇਹ ਰਚਨਾ ਕੀਤੀ। ਇਸ ਲਿਖਤ ਸਮੇਂ ਕਵੀ ਆਪਣੀ ਉਮਰ ਛੋਟੀ ਦੱਸਦਾ ਹੈ। ਜੇ ਇਹ ਉਮਰ 2627 ਸਾਲ ਦੀ ਵੀ ਮੰਨ ਲਈ ਜਾਵੇ ਤਾਂ ਕਾਦਰਯਾਰ ਦਾ ਜਨਮ 1805-06 ਦੇ ਨੇੜੇ ਤੇੜੇ ਹੋਇਆ ਅਨੁਮਾਨਿਆ ਜਾਂਦਾ ਹੈ। ਇਸ ਰਚਨਾ 'ਮਹਿਰਾਜਨਾਮਾ' ਨੂੰ ਅਸੀਂ ਕਾਦਰਯਾਰ ਦੀ ਪਹਿਲੀ ਕਿਰਤ ਵੀ ਕਹਿ ਸਕਦੇ ਹਾਂ।

ਉਪਰੋਕਤ ਕਾਵਿ-ਟੋਟੇ ਵਿੱਚ ਆਉਂਦੇ ਵਾਕ-ਅੰਸ਼ 'ਸਿਰੇ ਪਰ ਸਖਤੀ' ਤੋਂ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਸ਼ਾਇਦ ਛੋਟੀ ਉਮਰ ਤੋਂ ਹੀ ਕਾਦਰਯਾਰ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ ਹੋਵੇ ਤੇ ਭਰਾਵਾਂ ਦੇ ਵਸ ਪੈ ਕੇ ਉਸਨੂੰ ਜੀਵਨ ਦੇ ਮੁੱਢ ਵਿੱਚ ਹੀ ਸਖਤ ਅੰਕੜਾਂ ਨਾਲ ਦੋ ਚਾਰ ਹੋਣਾ ਪਿਆ।

ਕਹਿੰਦੇ ਨੇ ਕਿ ਕਾਦਰਯਾਰ ਨੂੰ ਕਵਿਤਾ ਦਾ ਸ਼ੌਕ ਮੁੱਢ ਤੋਂ ਹੀ ਸੀ। ਜਦ ਇਹਦੇ ਭਰਾ ਖੇਤਾਂ 'ਚ ਕੰਮ ਕਰਦੇ ਤਾਂ ਇਹ ਤੁਕਬੰਦੀ ਕਰਦਾ ਰਹਿੰਦਾ। ਇਸ ਕਰਕੇ ਕਈ