ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਗ਼ੈਨ ਗ਼ਮ ਨਾ ਜਾਣਦੀ ਖੌਫ਼ ਖਤਰਾ,
ਲੂਣਾ ਉੱਠ ਕੇ ਪਕੜਦੀ ਆਨ ਚੋਲਾ।
ਇਕ ਵਾਰ ਤੂੰ ਬੈਠ ਪਲੰਘ ਉੱਤੇ,
ਕਰਾਂ ਮਿੰਨਤ ਤੇਰੀ ਸੁਣੀ ਅਰਜ਼ ਗੋਲਾ।
ਪਰੀ ਜੇਹੀ ਮੈਂ ਇਸਤਰੀ ਅਰਜ਼ ਕਰਾਂ,
ਜਾ ਤੂੰ ਮਰਦ ਹੀ ਕੋਈ ਹੈ ਭੋਲਾ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਸੇਜ ਮਾਣ ਮੇਰੀ ਜਿੰਦ ਜਾਨ ਢੋਲਾ।

ਫੇ ਫੇਰ ਕਹਿਆ ਗੁੱਸੇ ਹੋਇ ਪੂਰਨ,
ਤੈਨੂੰ ਵਗ ਕੀ ਗਈ ਹੈ ਬਾਣ ਮਾਏ।
ਜਿਹਦੀ ਇਸਤਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ।
ਗੱਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ
ਪੁੱਠੀ ਹੋਗੁ ਜ਼ਿਮੀਂ ਅਸਮਾਨ ਮਾਏ।
ਕਾਦਰਯਾਰ ਮੀਆਂ ਪੂਰਨ ਦੇ ਮੱਤੀਂ,
ਕਿੱਧਰ ਗਿਆ ਈ ਅਜੁ ਧਿਆਨ ਮਾਏ।

ਕਾਫ ਕਹਿਰ ਕਰਾ ਨਾ ਪੂਰਨਾ ਵੇ,
ਆਖੇ ਲੱਗ ਜਾ ਜੇ ਭਲਾ ਚਾਹਨਾ ਏਂ।
ਝੋਲੀ ਅੱਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖੈਰ ਨਹੀਂ ਪਾਉਨਾ ਏਂ
ਕੁੱਛੜ ਬੈਠ ਮੰਮਾ ਕਦੋਂ ਚੁੰਘਿਆ ਏਂ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ,
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਿਉਂ ਗਰਦਨੀ ਖੂਨ ਰਖਾਵਨਾ ਏਂ।


SANGAM PUBLICATIONS

Sekhon Colony, Near Bus Stand
Samana-147101, Distt, Patiala (Pb.)
Ph. 01764-223047
Mob. 99151-03490, 98152-43917
sangam541@gmail.com