ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਕਾਦਰਯਾਰ ਸਲਵਾਹਨ ਦਾ ਉਸ ਵੇਲੇ,
ਰੰਗ ਜ਼ਰਦ ਹੋਇਆ ਸ਼ਰਮਿੰਦਗੀ ਥੋਂ।

ਸਲਵਾਹਨ ਦਾ ਪੂਰਨ ਨੂੰ ਰਾਜ ਭਾਗ
ਸੰਭਾਲਣ ਲਈ ਕਹਿਣਾ


ਜੀਮ ਜਾਓ ਵਸੋ ਤੁਸੀਂ ਘਰ ਬਾਰੀਂ,
ਪੂਰਨ ਆਖਦਾ ਬਾਪ ਨੂੰ ਸੁਣੀ ਰਾਜਾ।
ਕਰੇ ਮਾਂ ਦੀ ਸੌਂਪਣੀ ਉਸ ਵੇਲੇ,
ਬਾਹੋਂ ਪਕੜ ਲੈ ਜਾਇ ਤੂੰ ਹੁਣੀ ਰਾਜਾ।
ਨਾਲੇ ਲੂਣਾ ਨੂੰ ਜਾਣਨਾ ਉਸੇ ਤਰ੍ਹਾਂ,
ਸਚੋ ਸੱਚ ਨਿਤਾਰ ਕੇ ਪੁਣੀ ਰਾਜਾ।
ਕਾਦਰਯਾਰ ਉਸ ਰੋਜ਼ ਦਾ ਫ਼ਿਕਰ ਕਰ ਕੇ,
ਕਿੱਸਾ ਜੋੜ ਬਣਾਇਆ ਸੀ ਗੁਣੀ ਰਾਜਾ।

ਹੇ ਹੁਕਮ ਕੀਤਾ ਰਾਜੇ ਓਸ ਵੇਲੇ,
ਘਰ ਚੱਲ ਮੇਰੇ ਆਖੇ ਲੱਗ ਪੁੱਤਾ।
ਕੁੰਜੀ ਫੜ ਤੂੰ ਦਸਤ ਖਜ਼ਾਨਿਆਂ ਦੀ,
ਪਹਿਨ ਬੈਠ ਤੂੰ ਹੁਕਮ ਦੀ ਪੱਗ ਪੁੱਤਾ।
ਤੈਨੂੰ ਦੇਖ ਮੇਰਾ ਮਨ ਸਾਧ ਹੋਇਆ,
ਦਿਲੋਂ ਬੁਝੀ ਹੈ ਹਿਰਸ ਦੀ ਅੱਗ ਪੂਤਾ।
ਕਾਦਰਯਾਰ ਕਰਦਾ ਸਲਵਾਹਨ ਤਰਲੇ,
ਮੈਂ ਤਾਂ ਸੌਂਤਰਾਂ ਸੱਦਿਆ ਜੱਗ ਪੂਤਾ।

ਖ਼ੇ ਖਾਹਸ਼ ਜੰਜਾਲ ਦੀ ਨਾਹੀਂ ਮੈਨੂੰ,
ਪੂਰਨ ਆਖਦਾ ਬੰਨ੍ਹ ਕੇ ਰੱਖਦੇ ਹੋ।
ਮੇਰੇ ਵੱਲੋਂ ਤਾਂ ਰਾਜ ਲੁਟਾਇ ਦੇਵੋ,
ਜੇ ਕਰ ਆਪ ਕਮਾਇ ਨਾ ਸਕਦੇ ਹੋ।
ਜੈਨੂੰ ਦਰਦ ਮੇਰਾ ਮੈਂ ਤਾਂ ਸਮਝ ਲਿਆ,
ਤੁਸੀਂ ਤਰਲੇ ਕਰਦੇ ਮਾਰੇ ਨੱਕ ਦੇ ਹੋ।
ਕਾਦਰਯਾਰ ਮੈਂ ਸਰਪਰ ਜਾਵਨਾ ਜੇ,
ਨਹੀਂ ਪਾਸ ਰਹਿਣਾ ਜਿਹੜੀ ਤੱਕਦੇ ਹੋ।

ਦਾਲ ਦੇ ਕੇ ਫੇਰ ਦੁਆ ਮੂੰਹੋਂ,
ਫੇਰ ਮਾਪਿਆਂ ਨੂੰ ਇੱਕ ਬਚਨ ਕੈਸੀ।

42