ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਪੰਜਵੀਂ ਸੀਹਰਫ਼ੀ

ਅਲਫ਼ ਆਪ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰ੍ਹੀਂ ਫੇਰ ਮਾਪਿਆਂ ਨੂੰ।
ਨਾਲੇ ਮਾਤਾ ਨੂੰ ਅੱਖੀਆਂ ਦਿੱਤੀਆਂ ਸੂ,
ਨਾਲੇ ਲਾਲ ਦਿੱਤਾ ਇਕਲਾਪਿਆਂ ਨੂੰ।
ਰਾਜਾ ਰੋਇ ਕੇ ਜੀ ਉਨ ਗਲ ਮਿਲਿਆ,
ਪਛੋੜਾਂਵਦਾ ਬਚਨ ਅਲਾਪਿਆਂ ਨੂੰ।
ਕਾਦਰਯਾਰ ਕਹਿੰਦਾ ਪੂਰਨ ਭਗਤ ਉਹਨਾਂ,
ਪਛੋਤਾਵੋ ਨਾ ਵਕਤ ਵਿਹਾਪਿਆਂ ਨੂੰ।

ਬੇ ਬਹੁਤ ਹੋਈ ਪਰੇਸ਼ਾਨ ਲੂਣਾ,
ਪੂਰਨ ਵੇਖਦੀ ਨੂੰ ਚੜ੍ਹ ਤਪ ਜਾਇ।
ਰੂਹ ਸਿਆਹ ਹੋਇਆ ਪੜਦੇ ਜੋਤਿ ਚੱਲੀ,
ਜ਼ਿਮੀਂ ਵਿਹਲ ਨਾ ਦੇਇ ਸੂ ਛਪ ਜਾਇ।
ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿੱਛੇ,
ਲੋਕ ਪਾਸ ਆਵਨ ਚੜ੍ਹ ਧੁੱਪ ਜਾਇ।
ਕਾਦਰਯਾਰ ਜੋ ਜੋ ਮੱਥਾ ਟੇਕਦਾ ਹੈ,
ਲੂਣਾ ਨਾਲ ਹੈਰਾਨਗੀ ਖਪਿ ਜਾਇ।

ਤੇ ਤੂੰ ਨਾ ਹੋ ਗ਼ਮਨਾਕ ਮਾਇ,
ਪੂਰਨ ਆਖਦਾ ਲੂਣਾ ਨੂੰ ਬਾਲ ਹੋਈ।
ਤੇਰੇ ਵਸ ਨਹੀਂ ਸੁਣਦਾ ਕੋਲ ਰਾਜਾ,
ਪਿਛਲਾ ਰੱਖੀਂ ਨਾ ਖਾਬ ਖਿਆਲ ਕੋਈ।
ਦਾਵਨਗੀਰ ਮੈਂ ਆਪਣੇ ਬਾਪ ਦਾ ਹਾਂ,
ਜਿਸ ਪੁੱਛਿਆ ਨਹੀਂ ਹਵਾਲ ਕੋਈ।
ਕਾਦਰਯਾਰ ਜੇਹੀ ਮੇਰੇ ਬਾਪ ਕੀਤੀ,
ਐਸੀ ਕੌਣ ਕਰਦਾ ਪੁੱਤਰ ਨਾਲ ਕੋਈ।

ਸੇ ਸਾਬਤੀ ਇੱਕ ਨਾ ਗੱਲ ਚੱਲੇ,
ਰਾਜਾ ਘਟ ਲੱਥਾ ਸ਼ਰਮਿੰਦਗੀ ਥੋਂ।
ਦਿਲੋਂ ਜਾਣਦਾ ਮੈਥੋਂ ਕੀ ਵਰਤਿਆ ਸੀ,
ਸਾਹਿਬ ਵੱਲ ਹੋਇਆ ਇਹਦੀ ਜ਼ਿੰਦਗੀ ਥੋਂ।
ਦਰਗਾਹ ਵਿਚ ਜੁਆਬ ਕੀ ਕਰਾਂਗਾ ਮੈਂ,
ਕੰਮ ਮੁਲ ਨਾ ਹੋਇਆ ਪਸਿੰਦਗੀ ਥੋਂ।

41