ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਅੱਗੇ ਸਲਵਾਹਨ ਤੇ ਪਿਛੇ ਲੂਣਾ,
ਰੱਬ ਦੁਹਾਂ ਨੂੰ ਬਾਗ ਲਿਆਇਆ ਈ।
ਪੂਰਨ ਜਾਣਿਆ ਮਾਤਾ ਤੇ ਪਿਤਾ ਆਏ,
ਜਿਨ੍ਹਾਂ ਮਾਰ ਖੂਹੇ ਘਤਵਾਇਆ ਈ।
ਕਾਦਰਯਾਰ ਮੀਆਂ ਅੱਗੋਂ ਉਠ ਪੂਰਨ,
ਚੁੰਮ ਚਰਣ ਤੇ ਸੀਸ ਨਿਵਾਇਆ ਈ।

ਤੋਇ ਤਰਫ ਤੇਰੀ ਮੱਥਾ ਟੇਕਣੇ ਨੂੰ,
ਰਾਜਾ ਕਹੇ ਅਸੀਂ ਸੇਵਾਦਾਰ ਆਏ।
ਅੱਗੋਂ ਉਠ ਕੇ ਤੁਧ ਫ਼ਕੀਰ ਸਾਈਂ,
ਵੱਡਾ ਭਾਰ ਸਾਡੇ ਸਿਰ ਚਾੜ੍ਹਿਆ ਏ।
ਮੇਰੇ ਭਾਣੇ ਤੇ ਰਾਜਿਆ ਰੱਬ ਤੈਨੂੰ,
ਕਰ ਗੁਰਾਂ ਦੇ ਰੂਪ ਉਤਾਰਿਆ ਏ।
ਕਾਦਰਯਾਰ ਤੂੰ ਦੇਸ਼ ਦਾ ਮਾਲ ਖਾਵੰਦ,
ਤਾਂ ਮੈਂ ਏਤਨਾ ਬਚਨ ਪੁਕਾਰਿਆ ਏ।

ਜ਼ੋਇ ਜ਼ਾਹਰ ਦੱਸ ਤੂੰ ਮੂੰੰਹੋਂ ਰਾਜਾ,
ਕਿਉਂ ਕਰ ਚੱਲ ਕੇ ਆਇਉਂ ਅਸਥਾਨ ਮੇਰੇ।
ਰਾਜਾ ਆਖਦਾ ਸੱਚ ਫ਼ਕੀਰ ਸਾਈਂ,
ਘਰ ਨਹੀਂ ਹੁੰਦੀ ਸੰਤਾਨ ਮੇਰੇ।
ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ,
ਸੁੰਝੇ ਪਏ ਨੀ ਮਹਿਲ ਵੈਰਾਨ ਮੇਰੇ।
ਕਾਦਰਯਾਰ ਮੀਆਂ ਚਵੀ ਬਰਸ ਗੁਜ਼ਰੇ,
ਘਰ ਵਸਦੀ ਏ ਨਾਂ ਨਿਸ਼ਾਨ ਮੇਰੇ।

ਐਨ ਅਕਲ ਸਾਡੀ ਅੰਦਰ ਆਂਵਦਾ ਏ,
ਇੱਕ ਪੁਤਰ ਤੇਰੇ ਘਰ ਹੋਇਆ ਹੈ।
ਉਹਨੂੰ ਜਾਇ ਕੇ ਵਿੱਚ ਉਜਾੜ ਦੇ ਜੀ,
ਵਾਗੂੰੰ ਬੱਕਰੇ ਦੇ ਕਿਸੇ ਕੋਹਿਆ ਹੈ।
ਉਹਦੀ ਵਾਰਤਾ ਰਾਜਿਆ ਦੱਸ ਮੈਨੂੰ,
ਕਿਸ ਦੁਖ ਅਜ਼ਾਬ ਨਾਲ ਮੋਇਆ ਹੈ।
ਕਾਦਰਯਾਰ ਸਲਵਾਹਨ ਨੂੰ ਯਾਦ ਆਇਆ,
ਦੁਖ ਪੁੱਤ੍ਰ ਦੇ ਨੈਣ ਭਰ ਰੋਇਆ ਹੈ।

ਗੈਨ ਗੁਜ਼ਰ ਗਏ ਜਦੋਂ ਬਰਸ ਚਵੀ,
ਰਾਜਾ ਆਖਦਾ ਸੱਦ ਫ਼ਕੀਰ ਸਾਈਂ।

37