ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਰਾਣੀ ਸੁੰਦਰਾਂ ਮੁਖ ਥੋਂ ਲਾਹ ਪੜਦਾ,
ਹੱਥ ਬੰਨ੍ਹ ਕੇ ਸੀਸ ਨਿਵਾਂਵਦੀ ਏ।
ਛੱਤੀ ਭੋਜਨ ਗੁਰੂ ਦੇ ਰੱਖ ਅੱਗੇ,
ਆਜਿਜ਼ ਹੋਇ ਕੇ ਅਰਜ਼ ਫ਼ਰਮਾਂਵਦੀ ਏ।
ਕਾਦਰਯਾਰ ਅਸੀਂ ਖੜ੍ਹੇ ਦੇਖਣੇ ਨੂੰ,
ਰਾਣੀ ਕੀ ਇਨਾਮ ਲੈ ਆਂਵਦੀ ਏ।

ਚੋਥੀ ਸਹੀਰਫ਼ੀ

ਅਲਫ਼ ਆਦਿ ਜੋਗੀ ਸਭੇ ਦੇਖ ਉਹਨੂੰ,
ਚਾਰੋਂ ਤਰਫ ਚੁਫੇਰਿਉਂ ਘੱਤ ਘੇਰਾ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਸਭਨਾਂ ਵਲ ਦਿਦਾਰ ਦੇ ਫੇਰਾ।
ਗੁਰੂ ਨਾਥ ਤੇ ਪੂਰਨ ਰਹੇ ਸਾਬਤ,
ਹੋਰ ਡੋਲਿਆ ਸਿੱਧਾਂ ਦਾ ਸਭ ਡੇਰਾ।
ਕਾਦਰਯਾਰ ਗੁਰੂ ਤਰਸਵਾਨ ਹੋਇਆ,
ਮੂੰਹੋਂ ਮੰਗ ਰਾਣੀ ਜੋ ਕੁੱਝ ਜੀਓ ਤੇਰਾ।

ਬੇ ਬਹੁਤ ਹੈ ਗੁਰੂ ਜੀ ਦਇਆ ਤੇਰੀ,
ਰਾਣੀ ਆਖਦੀ ਕੁਝ ਅਟਕਾ ਨਾਹੀ।
ਹੀਰੇ ਲਾਲ ਜਵਾਹਰ ਸਵਰਨ ਮੋਤੀ,
ਘਰ ਮੇਂਵਦੇ ਮਾਲ ਮਤਾਹ ਨਾਹੀ।
ਅੱਗੇ ਗੋਲੀਆਂ ਬਾਂਦੀਆਂ ਦਾਈਆਂ ਨੇ,
ਹੋਰ ਕਾਸੇ ਦੀ ਕੁਝ ਪਰਵਾਹ ਨਾਹੀ।
ਕਾਦਰਯਾਰ ਦੀਦਾਰ ਨੂੰ ਅਸੀਂ ਆਏ,
ਹੋਰ ਮੰਗਣੇ ਦੀ ਦਿਲ ਚਾਹ ਨਾਹੀ।

ਤੇ ਤੁਠਾ ਹਾਂ ਰਾਣੀਏ ਮੰਗ ਮੈਥੋਂ,
ਦੂਜੀ ਵਾਰ ਕਹਿੰਦਾ ਗੁਰੁ ਇਹੋ ਵੇਲਾ।
ਰੰਗ ਰੰਗ ਦੇ ਬਾਗ ਬਹਾਰ ਹੋਇ,
ਸਭ ਆਇਆ ਹੈ ਗੁਰੂ ਦੇ ਦੇਖ ਮੇਲਾ।
ਰਾਣੀ ਸੁੰਦਰਾਂ ਫੇਰ ਕੇ ਨਜ਼ਰ ਕੀਤੀ,
ਪੂਰਨ ਭਗਤ ਹੈ ਅੰਮ੍ਰਿਤ ਫਲ ਕੇਲਾ।
ਕਾਦਰਯਾਰ ਜੇ ਤੁਠਾ ਹੈਂ ਬਖਸ਼ ਮੈਨੂੰ,
ਰਾਣੀ ਆਖਦੀ ਪੂਰਨ ਭਗਤ ਚੇਲਾ।

33