ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਕਾਦਰਯਾਰ ਪੂਰਨ ਉਸ ਦਾ ਗਾਹਕ ਨਾਹੀ,
ਰਾਣੀ ਲੋੜਦੀ ਸੀ ਜਿਹੜੀ ਗੱਲ ਉਥੇ।

ਹੇ ਹੱਸ ਕੇ ਆਇ ਸਲਾਮ ਕਰਦੀ,
ਰਾਣੀ ਸੁੰਦਰਾਂ ਪੂਰਨ ਭਗਤ ਤਾਈਂ।
ਪੂਰਨ ਭਗਤ ਉਲਟ ਕੇ ਆਖਿਆ ਸੂ,
ਮੋਤੀ ਸਾਂਭ ਰਾਣੀ ਸਾਡੇ ਕੰਮ ਨਾਹੀ।
ਪੱਕੇ ਭੋਜਨ ਦੀ ਦਿਲ ਨੂੰ ਚਾਹ ਹੈ ਗੀ,
ਇੱਛਿਆ ਹਈ ਤਾਂ ਤੁਰਤ ਪਕਾਇ ਲਯਾਈਂ।
ਕਾਦਰਯਾਰ ਮੇਰਾ ਗੁਰੂ ਖਫ਼ੇ ਹੁੰਦਾ,
ਲਾਲ ਮੋਤੀਆਂ ਹੀਰੇ ਨਾ ਚਿੱਤ ਲਾਈਂ।

ਲਾਮ ਲਿਆਏ ਕੇ ਹੀਰੇ ਜਵਾਹਰਾਂ ਨੂੰ,
ਪੂਰਨ ਸੁੰਦਰਾਂ ਦੇ ਪੱਲੇ ਪਾਂਵਦਾ ਈ।
ਰਾਣੀ ਸੁੰਦਰਾਂ ਦੇਖ ਬੇਤਾਬ ਹੋਈ,
ਪੂਰਨ ਦੇ ਮੋਤੀ ਤੁਰਤ ਜਾਂਵਦਾ ਈ।
ਰਾਣੀ ਸੁੰਦਰਾਂ ਭੋਜਨ ਪਕਾਨ ਲੱਗੀ,
ਪੂਰਨ ਗੁਰੂ ਜੀ ਦੇ ਪਾਸ ਆਂਵਦਾ ਈ।
ਕਾਦਰਯਾਰ ਪੂਰਨ ਜਾਇ ਗੁਰੂ ਅੱਗੇ,
ਹੱਥ ਬੰਨ੍ਹ ਕੇ ਸੀਸ ਨਿਵਾਂਵਦਾ ਈ।

ਕਵੀਓਵਾਚ

ਅਲਫ਼ ਆਖਦੇ ਸੂਰਤਿ ਹੈ ਰਿਜ਼ਕ ਅੱਧਾ,
ਜੇਕਰ ਆਪ ਕਿਸੇ ਨੂੰ ਰੱਬ ਦੇਵੇ।
ਸੂਰਤਵੰਦ ਜੇ ਕਿਸੇ ਦੇ ਵੱਲ ਦੇਖੇ,
ਸਭ ਕੋਈ ਬੁਲਾਂਵਦਾ ਹੱਸ ਕੇ ਵੇ।
ਮਾਰੇ ਸੂਰਤਾਂ ਦੇ ਮਰ ਗਏ ਆਸ਼ਕ,
ਨਹੀਂ ਹੁਸਨ ਦਾ ਦਰਦ ਫਿਰਾਕ ਏਵੇਂ।
ਕਾਦਰਯਾਰ ਪ੍ਰਵਾਹ ਕੀ ਸੋਹਣਿਆਂ ਨੂੰ,
ਜਿਨ੍ਹਾਂ ਹੁਸਨ ਦੀ ਮੰਗੀ ਮੁਰਾਦ ਲੇਵੇ।

ਰਾਣੀ ਸੁੰਦਰਾਂ ਦਾ ਗੁਰੂ ਗੋਰਖ ਨਾਥ ਕੋਲ ਜਾਣਾ

ਯੇ ਯਾਦ ਕੀਤੀ ਖੋਲ੍ਹ ਚੀਜ਼ ਸਾਰੀ,
ਪੂਰਨ ਆਖਦਾ ਗੁਰੂ ਜੀ ਆਂਵਦੀ ਏ।

32