ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਕਾਦਰਯਾਰ ਜੋ ਕੋਲ ਉਗਾਹ ਹੁੰਦੇ,
ਕਹਿੰਦੇ ਖੋਲ੍ਹ ਹਕੀਕਤਾਂ ਤੁਰਤ ਸਾਰੀ।

ਸੇ ਸਾਬਤੀ ਮੇਰੀ ਤੂੰ ਵੇਖ ਰਾਜਾ,
ਇੱਕ ਤੇਲ ਦਾ ਪੂਰਾ ਕੜਾਹ ਤਾਵੋ।
ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ,
ਇੱਕ ਦਸਤ ਮੇਰਾ ਪਕੜ ਵਿੱਚ ਪਾਵੋ।
ਸਚ ਨਿੱਤਰੇ ਸੱਚਿਆਂ ਝੂਠਿਆਂ ਦਾ,
ਅੱਖੀਂ ਵੇਖ ਕੇ ਕੁੱਝ ਕਲੰਕ ਲਾਵੋ।
ਕਾਦਰਯਾਰ ਜੇ ਉਂਗਲੀ ਦਾਗ ਲੱਗੇ,
ਫੇਰ ਕਰੋ ਮੈਨੂੰ ਜਿਹੜੀ ਤਬਾਹ ਚਾਵੋ।

ਜੀਮ ਜੋਸ਼ ਆਇਆ ਸਲਵਾਹਨ ਰਾਜੇ,
ਅੱਗੋਂ ਉੱਠ ਕੇ ਇੱਕ ਚਪੇੜ ਮਾਰੀ।
ਕਹਿੰਦਾ ਫੇਰ ਬਰੋਬਰੀ ਬੋਲਣਾ ਹੈਂ,
ਕਰੇਂ ਗਜ਼ਬ ਹਰਾਮੀਆਂ ਐਡ ਕਾਰੀ।
ਅੱਖੀਂ ਦੇਖ ਨਿਸ਼ਾਨੀਆਂ ਆਇਆ ਮੈਂ,
ਤੇਰੇ ਦਿਲ ਦੀ ਪੂਰਨਾ ਗੱਲ ਸਾਰੀ।
ਕਾਦਰਯਾਰ ਗੁਨਾਹ ਨਾ ਦੋਸ਼ ਕੋਈ,
ਪੂਰਨ ਘਰ ਰੋਂਦਾ ਊਂਧੀ ਜ਼ਾਰ ਜ਼ਾਰੀ।

ਹੇ ਹੁਕਮ ਨਾ ਫੇਰਦਾ ਕੋਈ ਅੱਗੋਂ,
ਪਰੇਸ਼ਾਨ ਸਾਰਾ ਪਰਵਾਰ ਹੋਇਆ।
ਥਰ ਥਰ ਕੰਬਦੇ ਮਹਲ ਤੇ ਮਾੜੀਆਂ ਨੇ,
ਕਹਿਰਵਾਨ ਜਦੋਂ ਸਰਦਾਰ ਹੋਇਆ।
ਕਰੇ ਸੱਦ ਕੇ ਹੁਕਮ ਜਲਾਦੀਆਂ ਨੂੰ,
ਧੁੰਮੀ ਖਬਰ ਨਗਰੀ ਹਾ ਹਾ ਕਾਰ ਹੋਇਆ।
ਕਾਦਰਯਾਰ ਵਜ਼ੀਰ ਨੂੰ ਦੇਇ ਗਾਲੀਂਂ,
ਤੇਰੀ ਅਕਲ ਕਿਹੜੀ ਦਰਕਾਰ ਹੋਇਆ।

ਰਾਣੀ ਇੱਛਰਾਂ ਨੂੰ ਹੁਕਮ ਦਾ ਪਤਾ ਲੱਗਣਾ

ਖੇ਼ ਖ਼ਬਰ ਹੋਈ ਰਾਣੀ ਇੱਛਰਾਂ ਨੂੰ,
ਜਿਸ ਜਾਇਆ ਪੂਰਨ ਪੁੱਤ ਸਾਈ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ,

18