ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਕਾਦਰਯਾਰ ਮੈਂ ਜ਼ੋਰ ਦਿਖਾਲਿਆ ਈ,
ਪੂਰਨ ਤਦੋਂ ਮਹਿਲਾਂ ਥੋਂ ਨੱਸਿਆ ਈ।

ਹੇ ਹੋਇ ਖੜਾ ਦਲਗੀਰ ਰਾਜਾ,
ਰੱਤੋ ਰੱਤੇ ਅਖੀਂ ਮਥੇ ਵੱਟ ਪਾਏ।
ਪੱਥਰ ਦਿਲ ਹੋਇਆ ਸਕੇ ਪੁੱਤਰ ਵੱਲੋਂ,
ਦਿਲੋਂ ਗ਼ਜ਼ਬ ਦਾ ਭਾਂਬੜ ਮੱਚ ਜਾਏ।
ਮੱਛੀ ਵਾਂਗ ਤੜਫਦਾ ਰਾਤ ਰਹਿਆ,
ਕਦੀ ਪਏ ਲੰਬਾ ਕਦੀ ਉਠ ਬਹੇ।
ਕਾਦਰਯਾਰ ਮੰਦਾ ਦੁੱਖ ਇਸਤਰੀ ਦਾ,
ਪੂਰਨ ਜੀਂਂਵਦਾ ਕਿਸੇ ਸਬੱਬ ਰਹੇ।

ਲਾਮ ਲੂਤੀਆਂ ਰਹਿਣ ਨ ਦੇਂਦੀਆਂ ਨੇ,
ਨਾਲ ਨਾਲਸ਼ਾਂ ਸ਼ਹਿਰ ਵੈਰਾਨ ਕੀਤਾ।
ਮੁੱਢੋਂ ਗੱਲਾਂ ਵੀ ਹੁੰਦੀਆਂ ਆਈਆਂ ਨੀ,
ਅੱਗੇ ਕਈਆਂ ਦਾ ਅਲਖ ਜਹਾਨ ਕੀਤਾ।
ਪੂਰਨ ਨਾਲ ਅਵੱਲੀ ਵੀ ਹੋਣ ਲੱਗੀ,
ਜਿਸ ਦੀ ਮਾਉਂ ਐਸਾ ਫਰਮਾਨ ਕੀਤਾ।
ਕਾਦਰਯਾਰ ਚੜ੍ਹਿਆ ਦਿਨ ਸੁਖ ਦਾ ਜੀ,
ਰਾਜੇ ਬੈਠ ਚੌਕੀ ਇਸ਼ਨਾਨ ਕੀਤਾ।

ਰਾਜੇ ਦਾ ਪੂਰਨ ਨੂੰ ਕੋਲ ਬੁਲਾਉਣਾ

ਅਲਫ ਆਖਦਾ ਸੱਦ ਕੇ ਚੋਬਦਾਰਾਂ,
ਜ਼ਰਾ ਸੱਦ ਕੇ ਪੂਰਨ ਲਿਆਵਨਾ ਜੇ।
ਝਬ ਜਾਓ ਸ਼ਿਤਾਬ ਨਾ ਢਿੱਲ ਲਾਵੋ,
ਨਾਲ ਸੱਦ ਵਜ਼ੀਰ ਲਿਆਵਨਾ ਜੇ।
ਕੱਢੇ ਗਾਲੀਆਂ ਦੁਹਾਂ ਨੂੰ ਕਰੋ ਹਾਜ਼ਰ,
ਝਬਦੇ ਜਾਓ ਨ ਛੱਡ ਕੇ ਆਵਨਾ ਜੇ।
ਕਾਦਰਯਾਰ ਜੇ ਪੁਛਸੀ ਕੰਮ ਅੱਗੋਂ,
ਰਾਜੇ ਸੱਦਿਆ ਜਾਇ ਫੁਰਮਾਵਨਾ ਜੇ।

ਯੇ ਯਾਦ ਕੀਤਾ ਰਾਜੇ ਬਾਪ ਤੈਨੂੰ,
ਹੱਥ ਬੰਨ੍ਹ ਕੇ ਆਖਿਆ ਚੋਬਦਾਰਾਂ।
ਸੁਣੀ ਗੱਲ ਤੇ ਦਿਲ ਨੂੰ ਸੁੱਝ ਗਈਅਸੁ,

16