ਪੰਨਾ:ਕਿੱਕਰ ਸਿੰਘ.pdf/38

ਇਹ ਸਫ਼ਾ ਪ੍ਰਮਾਣਿਤ ਹੈ

(੩੩)

                    (੩੩)

ਉਸਦੀ ਮੌਤ ਨੇ ਸਾਰੇ ਪਿੰਡ ਵਿਚ ਅਫਰਾਤਫਰੀਪਾਦਿਤੀ ਅਰ ਲੋਕਾਂ ਨੇ ਇਸ ਜੁਆਨੀ ਦੀ ਮੌਤ ਤੇ ਹਸਾਰ ੨ ਅਬਰੂ ਕੇਰੇ । ਹਰ ਪਾਸਿਓ ਰੋਨ ਕੁਰਲਾਨ ਦੀ ਆਵਾਜ਼ ਆਉਂਦੀ ਸੀ । ਜਿਸ ਦਿਹਾੜੇ ਇਹ ਪ੍ਰਸਿਧ ਪੈਹਲਵਾਨ ਇਸ ਸੰਸਾਰ ਅਸਾਰ ਤੋਂ ਆਪਣੀ ੫੭ ਸਾਲਦੀ ਆਯੂ ਵਿਚ ੩ ਪੁਤ੍ਰ ਅਤੇ ਬਹੁਤ ਸਾਰਾ ਮਾਲ ਛਡਕੇ ਚਲਾਣਾ ਕਰ ਗਿਆ ਸੀ ਉਸ ਇਨ ਫਗਣ ੭ ਸੰਮਤ ੧੬੭੦ ਅੱਗਰੇਜੀ ਮਹੀਨੇ ਫਰਵਰੀ ਦੀ ੧੮ ਸੰਨ ੧੯੧੪ ਸੀ ।

ਕਿਕਰ ਸਿੰਘ ਦਾ ਛੋਟਾ ਪੁਤਰ ਜਿਸਦਾ ਨਾਉ ਸੂਰਤ ਸਿੰਘ ਹੈ ਆਸ਼ਾ ਹੈ ਕਿ ਓਹ ਪਿਓ ਵਾਲੀ ਥਾਂ ਨੂੰ ਮਲੇਗਾ ।

       ਛੇਕੜ ਦੀ ਬਿਨੇ

ਸਜਨ ਜੀ ਕਿਕਰ ਸਿੰਘ ਦੇ ਜੀਵਨ ਸਮਾਚਾਰ ਬੜੇ ਜਤਨ ਨਾਲ ਸਹੀ ਸਹੀ ਪ੍ਰਾਪਤ ਕਰਕੇ ਆਪ ਦੀ ਸੇਵਾ ਵਿਖੇ ਭੇਟਾ ਕੀਤੇ ਜਾਂਦੇ ਹਨ-ਆਪਣੇ ਵਲੋਂ ਭਾਵੇਂ ਬਹੁਤ ਸਾਰਾ ਜਤਨ ਅਤੇ ਉਪਰਾਲਾ ਕੀਤਾ ਗਿਆ, ਪਰ ਫੇਰ ਭੀ ਜੇ ਕੋਈ ਹੋਰ ਗਲਔ ਜਾਂ ਵਾਕਿਆ ਜਿਸ ਨੂੰ ਤੁਸੀ ਕਿਕਰ ਸਿੰਘ ਸੰਬੰਧੀ ਸਮਝ ਸਕਦੇ ਹੋਵੋ ਚਿਠੀ ਦੁਆਰਾ ਦਸ ਕੇ ਕ੍ਰਿਤਾਰਥ ਕਰੋ ਦਾਸ ਆਪਦਾ ਧੰਨਵਾਦੀ ਹੋਵੇਗਾ।

      ਦਾਸ ਮੁਨਸ਼ੀ ਮੌਲਾ ਬਖ਼ਸ਼,ਕੁਸਤਾ

ਕਰਤਾ ਹੀਰ ਅਤੇ ਰਾਂਝਾ ਅੰਮ੍ਰਿਤਸਰ