ਪੰਨਾ:ਕਿੱਕਰ ਸਿੰਘ.pdf/32

ਇਹ ਸਫ਼ਾ ਪ੍ਰਮਾਣਿਤ ਹੈ

(੨੭)

ਮੈਂ ਜੰਮਨ ਲਗਿਆਂ ਭੀ ਕਾਹਲ ਕੀਤੀ ਸੀ ਅਰਥਾਤ ਲੋਕਾਂ ਨਾਲੋਂ ਦੋ ਮਹੀਨੇ ਪਹਿਲਾਂ ਜੰਮਿਆਂ ਸਾਂ -ਭਾਵ ੭ ਮਾਹਿਆਂ ਸੀ-ਸਾਥੀ ਹਸ ਪਏ ਅਰ ਤਿਆਰੀ ਕਰ ਛਿੰਝ ਨੂੰ ਗਏ।

ਕਿਕਰ ਸਿੰਘ ਨੂੰ ਸੋਟਿਆਂ ਨਾਲ ਸ਼ਗਣ

ਇਕ ਵਾਰੀ ਦੀ ਗਲ ਹੈ ਕਿ ਕੁਝ ਜਨਾਨੀਆਂ ਕਿਕਰ ਸਿੰਘ ਨੂੰ ਵੇਖਨ ਲਈ ਆਈਆਂ-ਉਨਾਂ ਨੂੰ ਕਿਕਰ ਸਿੰਘ ਨੇ ਕਿਹਾ ਸ਼ਗਨ ਲੈਕੇ ਆਈਆਂ ਹੋ-ਉਹ ਸ਼ਰਮਿੰਦੀਆਂ ਹੋਈਆਂ ਪਰ ਇਕ ਜੋ ਉਨਾਂ ਨਾਲੋਂ ਉਮਰ ਦੀ ਵਡੀ ਅਤੇ ਸਮਝ ਵਾਲੀ ਸੀ ਉਸਨੇ ਆਖਿਆ-ਹਾਂ ਬਚਾ ਹੁਣ ਤੈਨੂੰ ਘਰ ਸਦਕੇ ਸਗਨ ਦਿਆਂ ਗੀਆਂ-ਇਹ ਆਖ ਆਪਣੇ ਘਰਾਂ ਨੂੰ ਚਲੀਆਂ ਗਈਆਂ-ਕੁਝ ਦਿਨਾਂ ਪਿਛੋਂ ਉਨਾਂ ਨੇ ਇਕ ਛਿੰਝ ਅਰੰਭ ਕੀਤਾ ਜਿਸ ਵਿਚ ਉਨਾਂ ਨੇ ਕਿਕਰ ਸਿੰਘ ਨੂੰ ਭੀ ਬੁਲਾਇਆ-ਕਿਕਰ ਸਿੰਘ ਬੈਠਾ ਹੀ ਹੋਇਆ ਸੀ ਕਿ ਬਹੁਤ ਸਾਰੇ ਜਟ ਵਡੀਆਂ ੨ ਡਾਂਗਾਂ ਹਥ ਵਿਚ ਲਈ ਆ ਗਏ ਅਰ ਨਾਲ ਹੀ ਉਨਾਂ ਦੇ ਉਹੀ ਇਸਤ੍ਰੀਆਂ ਭੀ ਸਨ-ਕਿਕਰ ਸਿੰਘ ਉਨਾਂ ਦੀ ਅਜਿਹੀ ਦਸ਼ਾ ਨੂੰ ਵੇਖ ਸੋਚ ਹੀ ਰਿਹਾ ਸੀ ਕਿ ਉਹ ਮਾਈ ਬੋਲੀ ਲੈ ਬਚਾ ਹੁਣ ਤੈਨੂੰ ਡਾਂਗਾਂ ਨਾਲ ਸ਼ਗਣ ਦਿੱਤਾ ਜਾਇਗਾ-ਤੈਨੂੰ ਘੋਲ ਲਈ ਨਹੀਂ ਬੁਲਾਇਆ ਸਗੋਂ ਸ਼ਗਨ ਦੇਨ ਲਈ ਬੁਲਾਇਆ ਹੈ-ਜਟ ਏਸ ਗਲ ਦੇ ਉਡੀਕ ਵਾਂਨ ਸਨ ਕਿ ਕਿਕਰ ਸਿੰਘ ਕੁਝ ਬੋਲੇ ਤਾਂ ਲਾਠੀ ਸੌਟਾ ਮੀਂਹ ਵਾਂਗ ਚਲੇ ਪਰ ਕਿਕਰ ਸਿੰਘ ਜਿਸਨੇ ਥਾਂ ਥਾਂ