ਪੰਨਾ:ਕਿੱਕਰ ਸਿੰਘ.pdf/30

ਇਹ ਸਫ਼ਾ ਪ੍ਰਮਾਣਿਤ ਹੈ

੨੫

ਜਾਂਦੇ ਅਰ ਕਹਿਦੇ ਕਿ ਪੈਹਲਵਾਨ ਬੜਾ ਲੁਚਾ ਹੈ- ਜੋ ਰਾਹ ਜਾਦਿਆਂ ਦੀਆਂ ਲਕਦੀਆਂ ਲਾਹਕੇ ਕਹਿੰਦਾ ਹੈ ਭਾਈ ਤੇਰਾ ਦਾਣਾ ਫਕਾ ਰੁਲਦਾ ਜਾਂਦਾ ਸੰਭਾਲ ਲੈ-

ਇਕ ਚਤ੍ਰ ਜਨਾਨੀ ਇਕ ਵਾਰੀ ਦੀ ਗਲ ਹੈ ਕਿ ਇਕ ਆਦਮੀ ਸਿਰ ਤੇ ਲਕੜੀਆਂ ਦਾ ਭਾਰ ਚਾਈ ਸਣੇ ਆਪਣੀ ਜਨਾਨੀ ਦੇ ਜਾ ਰਿਹਾ ਸੀ ਉਸ ਦੀ ਇਸਤਰੀ ਕੁਝ ਸੁੰਦ੍ਰ ਸੀ ਪਰ ਉਹ ਆਪ ਕੁਹਝਾ ਸੀ ਕਿਕਰ ਸਿੰਘ ਨੇ ਪੁਛਿਆ ਤੁਸੀ ਕਿਥੇ ਜਾ ਰਹੇ ਹੋ- ਉਸ ਜਨਾਨੀ ਨੇ ਆਖਿਆ- ਵਕੀਲ ਕਰਨ ਕਿਕਰ ਸਿੰਘ ਨੇ ਜਨਾਨੀ ਨੂੰ ਕਿਹਾ ਕਿ ਕੀ ਤੂੰ ਵਕੀਲ ਕਰੇਗੀ-ਜਨਾਨੀ ਨੇ ਉਸ ਦੀ ਏਸ ਰਮਜ਼ ਨੂੰ ਨਾਂ ਸਮਝਿਆ ਤੇ ਕਿਹਾ ਹਾਂ ਮੈਂ ਵਕੀਲ ਕਰਨ ਜਾ ਰਹੀ ਹਾਂ ਕਿਕਰ ਸਿੰਘ ਨੇ ਫੇਰ ਕਿਹਾ ਕਿ ਕੀ ਤੂੰ ਹੀ ਵਕੀਲ ਕੇਰੇਗੀ-ਭਾਵ ਵਕੀਲ ਨੂੰ ਪਤੀ ਬਨਾਇਗੀ- ਇਸਤ੍ਰੀ ਨੇ ਕਿਹਾ ਹਾਂ ਮੈ ਹੀ ਕੀਤਾ ਕਰਦੀ ਹਾਂ-ਪੈਹਲਵਾਨ ਨੇ ਪੁਛਿਆ ਇਹ ਤੇਰਾ ਕੀ ਲਗਦਾ ਹੈ-ਉਸਨੇ ਕਿਹਾ ਮੇਰਾ ਘਰ ਵਾਲਾ ਹੈ ਪੈਹਲਵਾਨ ਨੇ ਕਿਹਾ ਤੂੰ ਤਾਂ ਵਕੀਲ ਕਰੇ ਗੀ ਇਹ ਕੀ ਕਰੇ ਗਾ ਉਸ ਦੇ ਇਉ ਕਹਨ ਤੋ ਉਸ ਜਨਾਨੀ ਨੂੰ ਪਤਾ ਲਗਾ ਕਿ ਇਹ ਤਾਂ ਮਖੌਲ ਕਰਦਾ ਹੈ-ਟੁਰ ਪਏ-ਪਰ ਕਿਕਰ ਸਿੰਘ ਨੇ ਜਾਨ ਲਗਿਆਂ ਉਸਦੇ ਆਦਮੀ ਦੀ ਤੈਹਮਤ ਖਿਚ ਛੱਡੀ-ਅਰ ਉਹ ਸਰਮਿੰਦਾ ਹੋਇਆ ਅਰ ਇਸਤ੍ਰੀ ਗਾਲੀ ਮੰਦਾ ਕਢਿਆ ਅਰ ਰਾਹ ਪਈ॥