ਪੰਨਾ:ਕਿੱਕਰ ਸਿੰਘ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੧੯)

ਹਨਨਵਾਬ ਸਾਹਿਬ ਨੇ ਫਰਮਾਯਾ ਕਿ ਸਬ ਤੋਂ ਵਡਾ ਗਠ ਸਨਬੰਧ ਹੀ ਮੈਹਲ ਤੇ ਪੁਚਾਯਾ ਜਾਵੇ॥ ਉਨੀਂ ਦਿਨੀਂ ਨਵਾਬ ਦੇ ਤੋਪਖਾਨੇ ਵਿਚ ਇਕ ਜਬਰੂ ਪਠਾਨ ਆਪਨੇ ਬਲ ਕਰਕੇ ਬੜਾ ਪਰਸਿਧ ਸੀ॥ ਨਵਾਬ ਨੇ ਉਸਨੂੰ ਬੁਲਾਯਾ ਅਰ ਹੁਕਮ ਦਿਤਾ ਕਿ ਇਹ ਗਠਾ ਉਪਰ ਪਚਾਦੇ॥ ਓਨ ਬੜਾ ਜ਼ੋਰ ਲਾਇਆ ਪਰ ਹੰਬ ਗ੍ਯਾ ਅਰ ਕੁਜ ਪੇਸ਼ ਨਾ ਚਲੀ। ਫੇਰ ਨਵਾਬ ਸਾਹਬ ਨੇ ਕਿਕਰ ਸਿੰਘ ਨੂੰ ਬੁਲਾਯਾ ਅਤੇ ਫਰਮਾਯਾ ਕੇ ਗਠਾ ਮਹਲ ਤੇ ਪੁਚਾ ਦਵੇ॥ ਕਿਕਰ ਸਿੰਘ ਨੇ ਗਠਾ ਸਹਜੇ ਹੀ ਚੁਕਲ੍ਯਾ ਅਰ ਮਹਲ ਦੇ ਸਿਖਰ ਪੁਚਾਯਾ ਲੋਕ ਕੈਹਦੇ ਹਨ ਕੇ ਮਹੱਲ ਦੀਆਂ ੭੦ ਪੌੜੀਆਂ ਸਨ॥ ਨਵਾਬ ਸਾਹਬ ਬੜੇ ਪ੍ਰਸਿਨ ਹੋਇ ਅਤੇ ਆਪਣੇ ਆਖਿਆ "ਪਹਿਲਵਾਨ ਜੋ ਮੰਗਣਾ ਏ ਮੰਗਲੇ" ਕਿਕਰ ਸਿੰਘ ਉਤ੍ਰ ਦਿਤਾ "ਹਜੂਰ ਮੈਂ ਪਾਡੀ ਨਹੀ ਜੋ ਭਾਰ ਦੇ ਢਵਾਈ ਲਵਾਂ ਮੈ ਪਹਿਲਵਾਨ ਹਾਂ ਮੈਂ ਪਹਿਲਵਾਨੀ ਕਰਕੇ ਇਨਾਮ ਲਵਾਂਗਾ"

ਨਵਾਬ ਹੋਰ ਵੀ ਵਧਰੇ ਪ੍ਰਸੰਨ ਹੋਆ ਅਰ ਜਦ ਕਿਕਰ ਸਿੰਘ ਆਪਨੇ ਡੇਰੇ ਆਯਾ ਇਦੇ ਸੰਗੀ ਸਾਥੀਆਂ ਨੇ ਆਖ੍ਯਾ "ਪਹਿਲਵਾਨ ਜੀ ਤੁਹਾਨੂੰ ਮੁਖਤ ਵਿਚ ਇਨਾਮ ਮਿਲਦਾ ਸੀ ਤੁਸੀਂ ਕਿਉਂ ਛਡਿਆ" ਤੇ ਕਿਕਰ ਸਿੰਘ ਉਤ੍ਰ ਦਿਤਾ "ਭਈ ਜੇ ਮੈਂ ਲੈ ਲੈਂਦਾ ਤਾਂ ਕਲ ਹੀ ਅਖਬਾਰ ਵਿਚ ਛਪ ਜਾਂਦਾ ਕਿ ਕਿਕਰ ਸਿੰਘ ਟੌਕ ਵਿਚ ਪੰਡਾਂ ਢੋ ਕੇ ਗੁਜ਼ਾਰਾ ਕਰਦਾ ਹੈ"