ਪੰਨਾ:ਕਿੱਕਰ ਸਿੰਘ.pdf/23

ਇਹ ਸਫ਼ਾ ਪ੍ਰਮਾਣਿਤ ਹੈ

(੧੮)

ਨਹੀ ਤਾਂ ਤੁਰਜਾ॥ ਏਸ ਗਲੋਂ ਕਿੱਕਰ ਸਿੰਘ ਨੂੰ ਉਪਦੇਸ ਹੋਯਾ ਕਿ ਧਾੜਵੀ ਜੋ ਖੋਹ ਮਾਰ ਕਰਦੇ ਹਨ ਇਨਾ ਦਾ ਅੰਤ ਬੁਰਾ ਹੁੰਦਾ ਹੈ ਅਤੇ ਉਨਾਂ ਨੂੰ ਬੜਾ ਦੁਖ ਪਰਾਪਤ ਹੁੰਦਾ ਹੈ॥

ਕਿਕਰ ਸਿੰਘ ਤੇ ਓਹਦਾ ਜੇਠਾ ਮੁੰਡਾ

ਆਖਦੇ ਹਨ ਕਿ ਕਿਕਰ ਸਿੰਘ ਦਾ ਵਡਾ ਮੁੰਡਾ ਕੁਝ ਉਡਾਰ ਹੋਗਿਆ ਸੀ ਤੇ ਕਿਕਰ ਸਿੰਘ ਦੇ ਅਨਡਿਠ ਕਰਨ ਤੇ ਸਿਰ ਨਾ ਆਓਨ ਕਰਕੇ ਬਹੁਤ ਖੁਲ ਗਿਆ ਸੀ ਲੋਕ ਬਥੇਰਾ ਕਿਕਰ ਸਿੰਘ ਨੂੰ ਕਹਦੇ ਘੜੀ ਮੁੜੀ ਖਬਰਾ ਪੁਚਾ ਦੇ ਪਰ ਓਹ ਘੇਸਵਟ ਛਡਦਾ ਲੋਕ ਸਮਝਦੇ ਜੋ ਕਿਕਰ ਸਿੰਘ ਮੁਡੇ ਥੋ ਦਬਦਾ ਹੈ ਜੋ ਓਹਦਾ ਕੁਝ ਬਾਨਨੂ ਨਹੀ ਬਨ੍ਹਦਾ ਪਰ ਕਿਕਰ ਸਿੰਘ ਸਿਆਣਾ ਸੀ ਓਹ ਚਾਹੁੰਦਾ ਸੀ ਕੇ ਮੁੰਡਾ ਪਿਓ ਦੀ ਘੂਰ ਤੇ ਪੈਹਲਾ ਆਪੇ ਹੀ ਸੁਧਰ ਜਾਏ ਪਰ ਜਦ ਓਹ ਦੀ ਏਹ ਸਿਆਣਪ ਲੇਖੇ ਨਾ ਲਗੀ ਮੁੰਡੇ ਨੇ ਢੇਰ ਸਾਰਾ ਰੁਪਯਾ ਉਜਾੜ ਦਿਤਾ ਤਾਂ ਕਿਕਰ ਸਿੰਘ ਨੇ ਸੁਰਤ ਕੀਤੀ ਤੇ ਅਜੇਹਾ ਨਕ ਜਿੰਦ ਕੀਤਾ ਕੇ ਦਿਨਾਂ ਵਿਚ ਹੀ ਸੌਰ ਗਿਆ।

ਰ੍ਯਾਸਤ ਟੌਕ ਵਿਚ ਬਲ ਪ੍ਰੀਖ੍ਯਾ

ਇਕਵਾਰ ਟੌਕ ਦੇ ਨਵਾਬ ਸਾਹਿਬ ਨੇ ਕਪੜਿਆਂ ਦੇ ਗਠੇ ਮੰਗਵਾਏ ਰਾਜਿਆਂ ਅਤੇ ਨਵਾਬਾਂ ਦੇ ਚੋਹੁਲ ਹੋਯਾ ਹੀ ਕਰਦੇ