ਪੰਨਾ:ਕਿੱਕਰ ਸਿੰਘ.pdf/22

ਇਹ ਸਫ਼ਾ ਪ੍ਰਮਾਣਿਤ ਹੈ

(੧੭)

(ਕਿਕਰ ਸਿੰਘ ਦੀ ਬਾਣੀ ਸਫਲੀ)

ਕਿਕਰ ਸਿੰਘ ਇਕ ਦਿਨ ਬੈਠਾ ਹੋਯਾ ਸੀ ਅਰ ਹੋਰ ਬਹੁਤ ਸਾਰੇ ਬੰਦੇ ਉਸਦੇ ਲਾਗੇ ਬੈਠੇ ਹੋਏ ਸਨ ਕਿ ਏਹ ਗਲਚਲੀ ਕਿ ਮਤਾਬ ਅਤੇ ਸਮੁਦ ਸਿੰਘ ਦੇ ਘਰ ਕੋਈ ਬਾਲਕ ਨਹੀਂ ਹੁੰਦਾ। ਕਿਕਰ ਸਿੰਘ ਉਨਹਾਂ ਵਲ ਤਕਕੇ ਬੋਲਯਾ ਤੁਸੀਂ ਦੋਵੇਂ ਅਖਾੜੇ ਦੀ ਸੇਵਾ ਕੀਤਾ ਕਰੋ ਵਾਹਿਗੁਰੂ ਤੁਹਾਨੂੰ ਬਾਲਕ ਬਖਸ਼ੇਗਾ। ਦੋਨਾ ਨੇ ਨਿਸਚੇ ਨਾਲ ਏਹ ਸੇਵਾ ਕੀਤੀ ਕਯੋ ਕੇ ਓਹ ਇਸ ਗਲ ਦੇ ਜਾਣੂ ਸਨ ਕੇ ਪਹਲਵਾਨ ਸੱਤ ਵਾਦੀ ਹੈ ਉਸਦਾ ਬਚਨ ਨਹੀਂ ਖਾਲੀ ਜਾਂਦਾ। ਕਰਨੀ ਰੱਬ ਦੀ ਕੁਝ ਚਿਰ ਮਗਰੋਂ ਉਨਾਂ ਦੋਹਾਂ ਦੇ ਘਰ ਬਾਲ ਹੋਏ ਜੋ ਕੇ ਲੜਕੇ ਸਨ।

ਧਾੜਵੀਆਂ ਨਾਲ ਟਾਕਰਾ

ਕਿਕਰ ਸਿੰਘ ਘੋੜੇ ਤੇ ਚੜਿਆ ਘਰਲਗਾ ਆਉਂਦਾ ਸੀ ਕਿ ਰਸਤੇ ਵਿਚ ਜਗਤੂ ਬਾਹਮਨ ਤੇ ਨਜਾਮ ਡਾਕੂ ਆ ਮਿਲੇ ਅਤੇ ਇਨਾਂ ਦੋਵਾਂ ਘੇਰਾ ਆ ਘਤ੍ਯਾ, ਅਰ ਕਹਨ ਲਗੇ" ਪਹਲਵਾਨ ਕੁਝ ਖਾਨ ਪੀਨ ਨੂੰ ਦੇਜਾ'ਕਿਕਰ ਸਿੰਘ ਘੋੜੇ ਤੋਂ ਹੇਠਾਂ ਉਤਰ ਕੇ ਦੋਵਾਂ ਦੀਆਂ ਧੌਨਾਂ ਵਿਚ ਹਥ ਪਾਏ ਅਤੇ ਦੋਹਾਂ ਨੂੰ ਟਕਰਾ ਕੇ ਮਾਰਨਾ ਚਾਹਿਆ ਤੇ ਕਹ੍ਯਾ" ਜੇ ਮੈਂ ਤੁਹਾਨੂੰ ਹੁਨ ਕੁਜ ਦੇ ਦੇਵਾਂ ਕਲ ਹੀ ਅਖਬਾਰ ਛਪਜਾਨਗੇ ਕਿ ਕਿਕਰ ਸਿੰਘ ਨੂੰ ਧਾੜਵੀਆਂ ਲੁਟਲਿਆ" ਜਗਤੂ ਬੋਲਿਆ ਅਸੀ ਤਾਂ ਜਾਨ ਬਚਾਕੇ ਨਸੀ ਫਿਰਦੇ ਹਾਂ ਤੂੰ ਸਾਨੂੰ ਕੀ ਤੰਗ ਕਰਦਾ ਹੈ ਜੇ ਕੁਝ ਦੇ ਸਕਦਾ ਹੈ ਤਾਂ ਦੇ ਦੇ