ਪੰਨਾ:ਕਿੱਕਰ ਸਿੰਘ.pdf/11

ਇਹ ਸਫ਼ਾ ਪ੍ਰਮਾਣਿਤ ਹੈ

(੬)

ਉਸਨੂੰ ਬੇਟਾ ਬਖਸ਼ੇ ਤਾਂ ਏਹ ਪਹਿਲਵਾਨ ਬਨਾਏ ਸੋ ਰੱਬਨੇਂ ਸੁਨ ਲੀਤੀ ਤੇ ਕਿਕਰ ਸਿੰਘ ਦਾ ਜਨਮ ਹੋਇਆ।

ਸਿਆਣੇ ਆਖਦੇ ਹਨ ਕੇ ਮਰਦ ਦੀ ਮਾਇਆ ਨਾਲ ਹੀ ਆਉਂਦੀ ਹੈ ਏਹੋ ਗਲ ਇਥੇ ਵਰਤੀ ਕਿਕਰ ਸਿੰਘ ਦਾ ਪਿਤਾ ਸਾਧਾਰਨ ਆਦਮੀ ਸੀ ਕਿਕਰ ਸਿੰਘ ਦੇ ਜਨਮ ਸਮੇਂ ਉਸ ਪਾਸ ਕੋਈ ਲਵੇਰਾ ਨਹੀ ਸੀ ਜਿਸ ਲਈ ਓਹ ਚਿੰਤਾਤੁਰ ਸੀ ਪਰ ਕਾਦਰ ਯਾਰ ਦੇ ਕਥਨ ਅਨੁਸਾਰ (ਕਾਫ ਕਰਮ ਜਾਂ ਬੰਦੇ ਦੇ ਜਾਗਦੇ ਨੀ ਰਬ ਆਨ ਸਬਬ ਬਨਾਵਦਾ ਏ) ਵਾਲੀ ਗਲ ਹੋਈ ਅੰਮ੍ਰਤਸਰ ਵਿਚ ਡਾਕਾ ਪਿਆ ਡਾਕੂ ਨਸ ਗਏ ਜਵਾਲਾ ਸਿੰਘ ਨਿਰਦੋਸ਼ ਫੜਿਆ ਗਿਆ ਉਨਹਾਂ ਦਿਨਾਂ ਵਿਚ ਦਿਲੀ ਦਾ ਗਦਰ ਸੀ ਇਸਦੇ ਮੁਕਦਮੇ ਦੀ ਲੰਮੀ ਗੌਹਨਾ ਹੋਈ ਝਟ ਹੀ ਸਤ ਸਾਲ ਦੀ ਕੈਦ ਬੋਲ ਗਈ ਜਵਾਲਾ ਸਿੰਘ ਲਾਹੌਰ ਦੇਵਡੇ ਜੇਲਖਾਨੇ ਭੇਜਿਆ ਗਿਆ ਓਥੇ ਜਾਣਾ ਸੀ ਜੋ ਜਵਾਲਾ ਸਿੰਘ ਦੀ ਕਿਸਮਤ ਦਾ ਸਤਾਰਾ ਚਮਕਿਆ ਥੋੜੇ ਹੀ ਦਿਨਾਂ ਪਿਛੋਂ ਇਕ ਵਡੇ ਹਾਕਮ ਦੇ ਬੰਗਲੇ ਨੂੰ ਅਗ ਲਗ ਗਈ ਉਸ ਵੇਲੇ ਮਦਦ ਬੜੀ ਮੁਸ਼ਕਲ ਸੀ ਪਾਨੀ ਦਾ ਅਜ ਵਾਂਗ ਸਾਮਾਨ ਨਹੀਂ ਸੀ ਜਵਾਲਾ ਸਿੰਘ ਨੇ ਐਡਾ ਜਤਨ ਕਰਕੇ ਅਗ ਬੁਝਾਈ ਕੇ ਖੂਹ ਗੇੜਕੇ ਆਪੇ ਪਾਨੀ ਕਢੇ ਤੇ ਵਡਾ ਟਪ ਭਰਕੇ ਆਪੇ ਚੁਕ ਕੇ ਛੇਤੀ ਛੇਤੀ ਪਾਈ ਜਾਵੇ ਇਥੋਂ ਤੀਕ ਕੇ ਅਗ ਬੁਝਾ ਦਿਤੀ ਅੱਗ ਕੀ ਬੁਝੀ ਉਸਦੀ ਕਿਸਮਤ ਜਾਗ ਉਠੀ ਸਾਹਿਬ ਬਹਾਦਰ ਅਤੇ ਉਨਹਾਂ ਦੀ ਲੇਡੀ ਪ੍ਰਸੰਨ ਹੋ ਗਏ ਉਨਹਾਂ ਨੇ ਜਵਾਲਾ ਸਿੰਘ ਦਾ ਸਾਰਾ ਪ੍ਰਸੰਗ