ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਭਉਂਦਿਆਂ ਚੌਂਦਿਆ ਛੱਲੀ ਕੱਤੀ,
ਕਾਰ ਪਇਆ ਲੈ ਜਾਇਆ।
ਰਾਤ ਅੰਧੇਰੀ ਗਲੀਏਂ ਚਿੱਕੜ,
ਮਿਲਿਆ ਯਾਰ ਸਿਪਾਹੀ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਇਹ ਗੱਲ ਸੁਝਦੀ ਆਹੀ।

(86)



ਡੇਖ ਨਾ ਮੈਂਡੇ ਅਵਗੁਣ ਡਾਹੂੰ,
ਤੇਰਾ ਨਾਮੁ ਸੱਤਾਰੀ ਦਾ।
ਤੂੰ ਸੁਲਤਾਨ ਸਭੋ ਕਿਛੁ ਸਰਦਾ,
ਮਾਲਮ ਹੈ ਤੈਨੂੰ ਹਾਲ ਜਿਗਰ ਦਾ,
ਤਉ ਕੋਲੋਂ ਕਛੁ ਨਾਹੀਂ ਪੜਦਾ,
ਫੋਲ ਨਾ ਐਬ ਵਿਚਾਰੀ ਦਾ।

ਤੂੰ ਹੀ ਆਕਲ ਤੂੰ ਹੀ ਦਾਨਾ,
ਤੂੰ ਹੀ ਮੇਰਾ ਕਰਿ ਖਸਮਾਨਾ।
ਜੋ ਕਿਛੁ ਦਿਲ ਮੇਰੇ ਵਿੱਚ ਗੁਜ਼ਰੇ,
ਤੂੰ ਮਹਰਮ ਗੱਲ ਸਾਰੀ ਦਾ।

ਤੂੰ ਹੈਂ ਦਾਤਾ ਤੂੰ ਹੈਂ ਭੁਗਤਾ,
ਸਭ ਕਿਛੁ ਦੇਂਦਾ ਮੂਲ ਨਾ ਚੁਕਦਾ।
ਤੂੰ ਦਰੀਆਉ ਮਿਹਰ ਦਾ ਵਹਿੰਦਾ,
ਮਾਂਗਨਿ ਕੁਰਬ ਭਿਖਾਰੀ ਦਾ।

ਏਹੁ ਅਰਜ਼ ਹੁਸੈਨ ਸੁਣਾਵੈ,
ਤੇਰਾ ਕੀਤਾ ਮੈਂ ਮਨ ਭਾਵੈ।
ਦੁਖ ਦਰਦ ਕਿਛੁ ਨੇੜਿ ਨਾ ਆਵੇ,
ਹਰਦਮ ਸ਼ੁਕਰ ਗੁਜ਼ਾਰੀ ਦਾ।

(87)



ਤਾਰੀ ਸਾਈਂ ਰੱਬਾ ਵੇ ਮੈਂ ਔਗੁਣਿਆਰੀ।

54