ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਪਾਠਾਂਤਰ (84)



ਟੁਕ ਬੂਝ ਸਮਝ ਦਿਲ ਕੌਣ ਹੈ।
ਮਨ ਕਾ ਵਸੀਲਾ ਪੌਣ ਹੈ।
ਬੰਦਾ ਬਣਾਇਆ ਜਾਪ ਕੋ,
ਤੂੰ ਕਿਆ ਭੁਲਾਵੇਂ ਪਾਪ ਕੋ।
ਮਨ ਔਰ ਹੈ ਮੁਖ ਔਰ ਹੈ,
ਦੁਨੀਆਂ ਆਵਾਗੌਨ ਹੈ।
ਸ਼ਾਹੋ ਹੁਸੈਨ ਫ਼ਕੀਰ ਹੈ,
ਜਗ ਚੱਲਤਾ ਦੇਖ ਵਹੀਰ ਹੈ।
ਟੁਕ ਬੂਝ ਮਨ ਮੈਂ ਕਉਣ ਹੈ,
ਸਭ ਦੇਖੁ ਆਵਾਗਉਣ ਹੈ।
ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਾਉਣ ਹੈ।
ਬੰਦਾ ਬਣਾਇਆ ਜਾਪ ਕੋ,
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ।

ਇੱਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨਾ ਆਖੋ ਪੀਰ ਹੈ,
ਜਗ ਚਲਤਾ ਦੇਖਿ ਵਹੀਰ ਹੈ।

(85)



ਡਾਢਾ ਬੇ ਪਰਵਾਹ
ਮੈਂਡੀ ਲਾਜ ਹੈਂ ਪਰ ਆਹੀ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ,
ਖਾਰੇ ਚਾਇ ਬਹਾਈ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੁਣੀ ਆਈ।
ਸੁੰਨੇ ਮੁੰਨੇ ਦਾਇਮ ਰੁੰਨੇ,
ਚਰਖੇ ਜੀਉ ਖਪਾਇਆ।
ਬੀਬੀ ਪੱਛੀ ਦਾਇਮ ਹੱਛੀ,
ਕੱਤਿ ਤੂੰਬ ਜਿਸ ਵਿੱਚ ਪਾਇਆ।

53