ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/36

ਇਹ ਸਫ਼ਾ ਪ੍ਰਮਾਣਿਤ ਹੈ

(49)

ਹੁਣ, ਤਣਿ ਦੇਸਾਂ ਤੱਰਾ ਤਾਣਾ,
ਮੇਰੀ ਜਿੰਦੁੜੀਏ ਨੀਂ।
ਸਹਿਬਜਾਦੜੀਏ ਨੀਂ।
ਸਰਪਰ ਜਾਵਣੀਏਂ ਨੀਂ।
ਘੁੰਮ ਨਾ ਆਵਣੀਏਂ ਨੀ।
ਹੁਣ ਤਣਿ ਦੇਸਾਂ ਤੇਰਾ ਤਾਣਾ।
ਕਤਦਿਆਂ ਕਤਦਿਆਂ ਉਮਰ ਵਿਹਾਈ,
ਨਿਕਲਿਆ ਸੂਤ ਪੁਰਾਣਾ।
ਖੱਡੀ ਦੇ ਵਿੱਚ ਜੁਲਾਹੀ ਫਾਥੀ,
ਨਲੀਆਂ ਦਾ ਵਖਤ ਵਿਹਾਣਾ।

ਤਾਣੇ ਪੇਟੇ ਇਕੋ ਸੂਤਰਿ,
ਦੁਤੀਆ ਭਾਉ ਨ ਜਾਣਾ।
ਚਉਂਸੀ ਪੈਂਸੀ ਛਡਿ ਕਰਾਹੀ,
ਹਜ਼ਾਰੀਂ ਰੱਛ ਪਛਾਣਾ।
ਤਾਣਾ ਆਂਦਾ ਬਾਣਾ ਆਂਦਾ,
ਆਂਦਾ ਚਰਖਾ ਪੁਰਾਣਾ।
ਆਖਣ ਦੀ ਕਿਛੁ ਹਾਜਤਿ ਨਾਹੀਂ
ਜੋ ਜਾਣੇ ਸੋ ਜਾਣਾ।

ਧਰਨਿ ਅਕਾਸ ਵਿਚ ਵਿਥੁ ਚੱਪੇ ਦੀ,
ਤਹਾਂ ਸ਼ਾਹਾਂ ਦਾ ਤਾਣਾ ਠਾਣਾਂ।

ਸਭ ਦੀਸੇ ਸ਼ੀਸ਼ੇ ਦਾ ਮੰਦਰਿ,
ਵਿਚਿ ਸ਼ਾਹੁ ਹੁਸੈਨ ਨਿਮਾਣਾ।

(50)



ਕਦੀ ਸਮਝ ਨਿਦਾਨਾਂ,
ਘਰਿ ਕਿੱਥੇ ਈ ਸਮਝ ਨਿਦਾਨਾ।
ਆਪਿ ਕਮੀਨਾ ਤੇਰੀ ਅਕਲ ਕਮੀਨੀ,
ਕਉਣ ਕਹੇ ਤੂੰ ਦਾਨਾ।

34