ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗਮ ਕੈਂਦਾ ਵੇ ਲੋਕਾ।
ਹੋ ਮੈਂ ਵਾਰੀ, ਗਮ ਕੈਂਦਾ, ਵੇ ਲੋਕਾ,

(37)



ਸਾਈਂ ਤੋਂ ਮੈਂ ਵਾਰੀਆਂ ਵੋ,
ਵਾਰੀਆਂ ਵੇ ਵਾਰ ਡਾਰੀਆਂ ਵੋ।
ਚੁਪ ਕਰਾਂ ਤਾਂ ਦੇਵਨਿ ਤਾਅਨੇ,
ਜਾਂ ਬੋਲਾਂ ਤਾਂ ਮਾਰੀਆਂ ਵੋ।

ਇਕਨਾਂ ਖੰਨੀ ਨੂੰ ਤਰਸਾਵੇਂ,
ਇਕੁ ਵੰਡਿ ਵੰਡਿ ਦੇਂਦੇ ਨੀ ਸਾਰੀਆਂ ਵੋ।

ਇਕਨਾ ਢੋਲ ਕਲਾਵੇ ਨੀ ਸਈਓ,
ਇਕ ਕੰਤਾਂ ਦੇ ਬਾਝ ਬਿਚਾਰੀਆਂ ਵੋ।
ਅਉਗੁਣਿਆਰੀ ਨੂੰ ਕੋ ਗੁਣਿ ਨਾਹੀਂ,
ਨਿਤ ਉਠ ਕਰਦੀ ਜਾਰੀਆਂ ਵੋ।

ਕਹੇ ਹੁਸੈਨ ਫ਼ਕੀਰ ਸਾਈਂ ਦਾ,
ਫ਼ਜ਼ਲ ਕਰੇ ਤਾਂ ਮੈਂ ਤਾਰੀਆਂ ਵੋ।

(38)



ਸਾਈਂ ਬੇਪਰਵਾਹਿ,
ਮੈਂਡੀ ਲਾਜ ਤੌ ਪਰਿ ਆਈ।
ਚਹੁੰ ਜਣਿਆਂ ਤੇਰੀ ਡੋਲੀ ਚੁੱਕੀ,
ਸਾਹੁਰੜੇ ਪਹੁੰਚਾਈ।

ਤੰਦੁ ਤੁੱਟੀ ਅਟੇਰਨ ਭੰਨਾ,
ਤਕੁਲੜੇ ਵਲ ਪਾਇਆ।
ਭਉਂਦਿਆਂ ਝਉਂਦਿਆਂ ਛੱਲੀ ਕੱਤੀ,
ਕਾਗੁ ਪਇਆ ਲੈ ਜਾਇਆ।

ਰਾਤਿ ਅੰਧੇਰੀ ਗਲੀਏ ਚਿੱਕੜ,
ਮਿਲਿਆ ਯਾਰ ਸਿਪਾਹੀ।

27