ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਮੇਲ ਮਿਲਾਪ ਸੀ। ਜਿਸ ਕਾਰਣ ਉਸਦੇ ਕਲਾਮ ਵਿੱਚੋਂ ਏਕਤਾ ਅਤੇ ਸਾਂਝੀ ਰੂਹਾਨੀਅਤ ਦਾ ਪ੍ਰਭਾਵ ਸਪਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ। ਭਾਰਤੀ ਚਿੰਤਨਧਾਰਾ ਦੇ ਪ੍ਰਭਾਵ ਕਾਰਣ ਸ਼ਾਹ ਹੁਸੈਨ ਨੇ ਇਸ ਸੰਸਾਰ ਦੀ ਨਾਸ਼ਮਾਨਤਾ ਦਾ ਬੜੀ ਉੱਚੀ ਸੁਰ ਵਿੱਚ ਜ਼ਿਕਰ ਕੀਤਾ ਹੈ। ਉਸਨੇ ਇਸ ਸਚਾਈ (ਜੀਵਨ ਦੀ ਨਾਸ਼ਮਾਨਤਾ) ਨੂੰ ਬੜੇ ਕਾਵਿਕ ਢੰਗ ਨਾਲ ਪੇਸ਼ ਕੀਤਾ ਹੈ।

ਉਸਦੀ ਇਹ ਰਚਨਾ ਪ੍ਰਮਾਤਮਾ ਦੀ ਬੰਦਗੀ ਉੱਤੇ ਵਾਰ ਵਾਰ ਜ਼ੋਰ ਪਾਉਂਦੀ ਹੈ ਤਾਂ ਜੋ ਮਨੁੱਖ ਆਪਣੇ ਦੁਨਿਆਵੀ ਕਾਰ ਵਿਹਾਰਾਂ ਵਿੱਚੋਂ ਕੁੱਝ ਸਮਾਂ ਕੱਢ ਕੇ ਆਪਣਾ ਅਗਲਾ ਸਫਰ (ਮਰਨ ਤੋਂ ਬਾਦ ਦਾ) ਸੁਖਾਲਾ ਬਣਾ ਸਕੇ।