ਇਹ ਸਫ਼ਾ ਪ੍ਰਮਾਣਿਤ ਹੈ
ਖੁਦੀ ਖੋਈ ਆਪਣਾ ਆਪ ਛੀਨਾਂ
ਤਬ ਹੋਈ ਕੁੱਲ ਖੈਰ।
ਬੁਲ੍ਹਾ ਸ਼ਹੁ ਦੋਹੀਂ ਜਹਾਨੀਂ
ਕੋਈ ਨਾ ਦਿਸਦਾ ਗੈਰ।
ਅਬ ਹਮ ਗੁੰਮ ਹੂਏ
ਪ੍ਰੇਮ ਨਗਰ ਕੇ ਸ਼ਹਿਰ।
ਆਓ ਫਕੀਰੋ ਮੇਲੇ ਚੱਲੀਏ
ਆਓ ਫਕੀਰੋ ਮੇਲੇ ਚੱਲੀਏ
ਆਰਫ ਕਾ ਸੁਣ ਵਾਜਾ ਰੇ।
ਅਨਹਦ ਸ਼ਬਦ ਸੁਣੋ ਬਹੁਰੰਗੀ
ਤਜ਼ੀਏ ਭੇਖ ਪਿਆਜ਼ਾ ਰੇ।
ਅਨਹਦ ਵਾਜਾ ਸੂਰਬ ਮਿਲਾਪੀ
ਨਿਰਵੈਰੀ ਸਿਰਨਾਜਾ ਰੇ।
ਮੇਲੇ ਬਾਝੋਂ ਮੇਲਾ ਔਂਤਰ
ਰੁੜ੍ਹ ਗਿਆ ਮੂਲ ਵਿਆਜਾ ਰੇ।
ਕਰਨ ਫਕੀਰੀ ਰਸਤਾ ਆਸ਼ਿਕ
ਕਾਇਮ ਕਰੋ ਮਨ ਬਾਜਾ ਹੈ।
ਬੰਦਾ ਰੱਬ ਭਿਓ ਇੱਕ ਮਗਰ ਸੁੱਖ
ਮੁਲ੍ਹਾ ਪੜਾ ਜਗਨ ਬਰਾਜਾ ਏ।
89