ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਜ਼ਕਰੀਆ ਸਿਰ ਕਲਕੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ।
ਸੁੰਨਆਂ ਗਲ ਜ਼ੁਁਨਾਰ ਪਵਾਇਉ, ਕਿਤੇ ਉਲਟਾ ਪੋਸ਼ ਲੁਹਾਈ ਦਾ।
ਪੈਗੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ।
ਝੂਲਾ ਜਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ।
ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾ ਉਸ ਦਾ ਬੁਰਾ ਮਨਾਇਆ।
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁਖ ਚਰਾਈਦਾ।
ਯਈਹਾ ਉਸ ਦਾ ਯਾਰ ਕਹਾਇਆ, ਨਾਲ ਉਸੇ ਦੇ ਨੇਹੁ ਲਗਾਇਆ।
ਰਾਹ ਸ਼ਰਹ ਦਾ ਉੱਨ ਬਤਲਾਇਆ, ਸਿਰ ਉਸ ਦਾ ਬਾਲ ਕਟਾਈਦਾ।
ਬੁਲ੍ਹਾ ਸ਼ੌਹ ਹੁਣ ਸਹੀ ਸੰeਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ।
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ, ਹੁਣ ਮੈਥੋਂ ਭੁੱਲ ਨਾ ਜਾਈ ਦਾ।

ਭਾਵੇਂ ਜਾਣ ਨਾ ਜਾਣ ਵੇ


ਭਾਵੇਂ ਜਾਣ ਨਾ ਜਾਣ ਵੇ, ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਚੂੰਡਾਂ ਜੰਗਲ ਬੇਲਾ ਰੋਹੀ।
ਢੰਡਾ ਤਾਂ ਸਾਰਾ ਜਹਾਨ ਵੇ, ਵਿਹੜੇ ਆ ਵੜ ਮੇਰੇ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਤਾਂ ਲੋਕਾਂ ਵਿਚ ਕਹੀਦਾ।
ਸਾਡਾ ਤਾਂ ਦੀਨ ਈਮਾਨ ਵੇ, ਵਿਹੜੇ ਆ ਵੜ ਮੇਰੇ।
ਮਾਪੇ ਛੋੜ ਲੱਗੀ ਲੜ ਤੇਰੇ, ਸ਼ਾਹ ਅਨਾਇਤ ਸਾਈਂ ਮੇਰੇ।
ਲਾਈਆਂ ਦੀ ਲੱਜ ਪਾਲ ਵੇ, ਵਿਹੜੇ ਆ ਵੜ ਮੇਰੇ।

ਭੈਣਾਂ ਮੈਂ ਕੱਤਦੀ ਕੱਤਦੀ ਹੱਟੀ


ਭੈਣਾਂ ਮੈਂ ਕੱਤਦੀ ਕੱਤਦੀ ਹੱਟੀ।
ਪੱਛੀ ਪੜੀ ਪਿਛਵਾੜੇ ਰਹਿ ਗਈ, ਹੱਥ ਵਿੱਚ ਰਹਿ ਗਈ ਜੁੱਟੀ।

66